ਕੋਰੋਨਾ ਨੇ ਫਿਰ ਫੜਿਆ ਜ਼ੋਰ, ਬਠਿੰਡਾ ਜ਼ਿਲ੍ਹੇ ''ਚ ਅੱਜ ਤਿੰਨ ਹੋਰ ਮੌਤਾਂ

Tuesday, Nov 17, 2020 - 07:47 PM (IST)

ਬਠਿੰਡਾ (ਵਰਮਾ) : ਕੋਰੋਨਾ ਮਹਾਮਾਰੀ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਉਕਤ ਸਾਰੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸਹਾਰਾ ਜਨਸੇਵਾ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਹਿਲੀ ਮੌਤ 70 ਸਾਲਾ ਪਾਵਰ ਹਾਊਸ ਰੋਡ ਵਾਸੀ ਬਠਿੰਡਾ ਦੀ ਹੋਈ। ਕੋਰੋਨਾ ਪਾਜ਼ੇਟਿਵ ਰਿਪੋਰਟ ਮਿਲਣ 'ਤੇ ਉਕਤ ਵਿਅਕਤੀ ਨੂੰ 13 ਨਵੰਬਰ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ :  ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ

ਇਸੇ ਤਰ੍ਹਾਂ ਦੂਜੀ ਮੌਤ ਪਿੰਡ ਚਨਾਰਥਲ ਦੇ ਇਕ 58 ਸਾਲਾ ਵਿਅਕਤੀ ਦੀ ਹੋਈ। ਉਕਤ ਵਿਅਕਤੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਕੱਲ੍ਹ ਡੀ. ਐੱਮ. ਸੀ. ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼

ਇਸੇ ਤਰ੍ਹਾਂ ਤੀਜੀ ਮੌਤ ਇਕ 45 ਸਾਲਾ ਸੰਗਤ ਮੰਡੀ ਵਾਸੀ ਦੀ ਹੋਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ 10 ਨਵੰਬਰ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਸਹਾਰਾ ਵਰਕਰ ਅਰਜੁਨ ਕੁਮਾਰ, ਜੱਗਾ ਸਹਾਰਾ, ਮਨੀਕਰਨ ਸ਼ਰਮਾ, ਟੇਕ ਚੰਦ, ਰਜਿੰਦਰ ਕੁਮਾਰ, ਸੰਦੀਪ ਛੋਟੂ ਆਦਿ ਨੇ ਉਕਤ ਲਾਸ਼ਾਂ ਦਾ ਪੀ. ਪੀ. ਈ. ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕੀਤਾ।


Gurminder Singh

Content Editor

Related News