PGI ਤੋਂ ਵੱਡੀ ਖ਼ਬਰ : ''ਕੋਰੋਨਾ ਵੈਕਸੀਨ'' ਦੇ ਟ੍ਰਾਇਲ ਸ਼ੁਰੂ, 3 ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼

09/26/2020 12:15:30 PM

ਚੰਡੀਗੜ੍ਹ (ਪਾਲ) : ਸ਼ਹਿਰ ਦੇ ਪੀ. ਜੀ. ਆਈ. 'ਚ ਆਕਸਫੋਰਡ ਯੂਨੀਵਰਿਸਟੀ ਦੀ ਵੈਕਸੀਨ 'ਕੋਵੀਸ਼ੀਲਡ' ਦੇ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਏ ਹਨ। ਟ੍ਰਾਇਲ ਦੇ ਪਹਿਲੇ ਦਿਨ 9 ਲੋਕਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਪਾਏ ਜਾਣ ਤੋਂ ਬਾਅਦ ਵੈਕਸੀਨ ਦੇਣ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ 'ਚੋਂ ਸਿਰਫ 3 ਲੋਕਾਂ ਨੂੰ ਹੀ ਵੈਕਸੀਨ ਦਿੱਤੀ ਗਈ ਹੈ, ਜਿਨ੍ਹਾਂ 'ਚ 2 ਬੀਬੀਆਂ ਅਤੇ ਇਕ ਪੁਰਸ਼ ਸ਼ਾਮਲ ਹੈ।

ਇਹ ਵੀ ਪੜ੍ਹੋ : ਸਿਟੀ ਬਿਊਟੀਫੁੱਲ 'ਚੰਡੀਗੜ੍ਹ' ਲਈ ਕੇਂਦਰ ਦਾ ਅਹਿਮ ਐਲਾਨ, ਮਿਲਣਗੀਆਂ 80 'ਇਲੈਕਟ੍ਰਿਕ ਬੱਸਾਂ'

PunjabKesari

ਇਨ੍ਹਾਂ ਦੀ ਉਮਰ 57, 33 ਅਤੇ 26 ਸਾਲ ਦੀ ਹੈ। ਤਿੰਨੇ ਹੀ ਲੋਕ ਟ੍ਰਾਈਸਿਟੀ ਦੇ ਰਹਿਣ ਵਾਲੇ ਹਨ। ਸੀਰਮ ਇੰਸਟੀਚਿਊਟ ਦੇ ਨਾਲ ਚੱਲ ਰਹੇ ਇਸ ਟ੍ਰਾਇਲ ਨੂੰ ਪੀ. ਜੀ. ਆਈ. ਨੇ ਨਵੰਬਰ ਤੱਕ ਪੂਰਾ ਕਰਨਾ ਹੈ। ਡਾਕਟਰਾਂ ਦੇ ਮੁਤਾਬਕ ਅਜੇ ਤੱਕ 450 ਤੋਂ ਜ਼ਿਆਦਾ ਸਿਹਤਮੰਦ ਲੋਕਾਂ ਨੇ ਟ੍ਰਾਇਲ ਲਈ ਰਜਿਸਟ੍ਰੇਸ਼ਨ ਕਰਾਇਆ ਹੈ।

ਇਹ ਵੀ ਪੜ੍ਹੋ : ਜਨਮਦਿਨ ਦੀ ਪਾਰਟੀ ਕਰਨ ਗਏ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਸੋਗ 'ਚ ਡੁੱਬਾ ਪਰਿਵਾਰ
ਹੁਣ ਰੋਜ਼ਾਨਾ ਕੁੱਝ ਲੋਕਾਂ ਦੇ ਸਰੀਰਕ ਟੈਸਟਾਂ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਸੀਰਮ ਇੰਸਟੀਚਿਊਟ ਨੇ 100 ਵੈਕਸੀਨ ਪੀ. ਜੀ. ਆਈ. ਨੂੰ ਪਹੁੰਚਾਈਆਂ ਹਨ। ਪੀ. ਜੀ. ਆਈ. ਵੱਲੋਂ 250 ਸਿਹਤਮੰਦ ਲੋਕਾਂ 'ਤੇ ਇਸ ਦਾ ਟ੍ਰਾਇਲ ਕੀਤਾ ਜਾਣਾ ਹੈ। ਵੈਕਸੀਨ ਦੇਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ 28 ਦਿਨਾਂ ਤੱਕ ਡਾਕਟਰਾਂ ਵੱਲੋਂ ਆਪਣੀ ਨਿਗਰਾਨੀ 'ਚ ਰੱਖਿਆ ਜਾਣਾ ਹੈ।

ਇਹ ਵੀ ਪੜ੍ਹੋ : 'ਟਿੱਡੀ ਦਲ' ਨੂੰ ਭਜਾਉਣ ਲਈ ਪੰਜਾਬ ਨੇ ਖਰਚੇ ਲੱਖਾਂ ਰੁਪਏ, RTI 'ਚ ਹੋਇਆ ਖ਼ੁਲਾਸਾ

ਤੀਜੇ ਪੱਧਰ ਦੇ ਇਸ ਟ੍ਰਾਇਲ 'ਚ ਦੂਜੀ ਡੋਜ਼ 29 ਦਿਨ ਬਾਅਦ ਦਿੱਤੀ ਜਾਵੇਗੀ। ਵੈਕਸੀਨ ਸਰੀਰ 'ਤੇ ਕਿਸ ਤਰ੍ਹਾਂ ਦਾ ਅਸਰ ਕਰ ਰਹੀ ਹੈ, ਇਸ ਦੇ ਨਤੀਜੇ 15 ਦਿਨਾਂ 'ਚ ਦਿਖਾਈ ਦੇਣ ਲੱਗ ਪੈਣਗੇ। ਪੀ. ਜੀ. ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਟ੍ਰਾਇਲ 'ਚ ਆਮ ਲੋਕਾਂ ਦੇ ਨਾਲ-ਨਾਲ ਪੀ. ਜੀ. ਆਈ. ਸਟਾਫ਼ ਦੇ ਵੀ ਕਈ ਲੋਕਾਂ ਨੇ ਵਾਲੰਟਰੀਅਰ ਵੱਜੋਂ ਹਿੱਸਾ ਲਿਆ ਹੈ।


 


Babita

Content Editor

Related News