ਸਾਉਣ ਮਹੀਨੇ ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ, ਲੋਕਾਂ ਦੇ ਲੱਗੇ ਨਜ਼ਾਰੇ (ਵੀਡੀਓ)

Friday, Aug 09, 2019 - 12:49 PM (IST)

ਚੰਡੀਗੜ੍ਹ : ਪੰਜਾਬ 'ਚ ਸਾਉਣ ਮਹੀਨੇ ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ ਨੇ ਲੋਕਾਂ ਦੇ ਪੂਰੇ ਨਜ਼ਾਰੇ ਲਾਏ ਹੋਏ ਹਨ, ਹਾਲਾਂਕਿ ਪਿਛਲੇ ਦਿਨੀਂ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਲੋਕਾਂ ਨੂੰ ਭਰ ਗਰਮੀ ਦਾ ਸਾਹਮਣਾ ਕਰਨਾ ਪਿਆ ਪਰ ਬੀਤੀ ਰਾਤ ਤੋਂ ਪੰਜਾਬ ਸਮੇਤ ਚੰਡੀਗੜ੍ਹ 'ਚ ਮੌਸਮ ਕੂਲ-ਕੂਲ ਬਣਿਆ ਹੋਇਆ ਹੈ।

PunjabKesari

ਆਸਮਾਨ ਕਾਲੇ ਬੱਦਲਾਂ 'ਚ ਘਿਰਿਆ ਹੋਇਆ ਹੈ ਅਤੇ ਕਈ ਥਾਵਾਂ 'ਤੇ ਭਾਰੀ ਬਾਰਸ਼ ਤਾਂ ਕਿਤੇ ਬੂੰਦਾਬਾਦੀ ਹੋ ਰਹੀ ਹੈ।

PunjabKesari

ਲੋਕ ਇਸ ਮੌਸਮ ਦਾ ਪੂਰਾ ਆਨੰਦ ਮਾਣ ਰਹੇ ਹਨ। ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਵੀ ਮੌਸਮ ਦਾ ਆਨੰਦ ਮਾਨਣ ਲਈ ਦੂਰ-ਦੂਰ ਤੋਂ ਸੈਲਾਨੀ ਪਹੁੰਚ ਰਹੇ ਹਨ। ਇਸ ਠੰਡੇ ਮੌਸਮ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ।


author

Babita

Content Editor

Related News