ਪਾਣੀ ਦੀ ਨਿਕਾਸੀ ਵਿਚ ਸੰਭਾਵੀ ਤਬਦੀਲੀ ਨੂੰ ਲੈ ਕੇ ਵਿਵਾਦ

08/22/2017 7:37:44 AM

ਸੁਰਸਿੰਘ/ਭਿੱਖੀਵਿੰਡ,  (ਗੁਰਪ੍ਰੀਤ ਢਿੱਲੋਂ)-  ਸੁਰਸਿੰਘ ਵਿਖੇ ਬੀਤੇ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਲਈ ਚੱਲ ਰਹੇ ਪ੍ਰਬੰਧਾਂ ਵਿਚ ਕੁਝ ਰਾਜਸੀ ਲੋਕਾਂ ਵੱਲੋਂ ਨਵਾਂ ਸਰਵੇ ਕਰਵਾ ਕੇ ਤਬਦੀਲੀ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਰਵੇ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਸ਼ਾਮ ਕੀ ਪੱਤੀ ਅਤੇ ਚੰਦੂ ਕੀ ਪੱਤੀ ਦੇ ਵਾਸੀਆਂ ਨੇ ਬੀਤੀ ਸ਼ਾਮ ਭਾਰੀ ਇਕੱਠ ਕਰ ਕੇ ਇਸ ਸੰਭਾਵੀ ਤਬਦੀਲੀ ਖਿਲਾਫ਼ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ।
ਸਾਬਕਾ ਸਰਪੰਚ ਪ੍ਰਭਦੀਪ ਸਿੰਘ ਸੋਨੂੰ, ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਸੇਵਾ ਸਿੰਘ, ਕਾਂਗਰਸੀ ਆਗੂ ਰਛਪਾਲ ਸਿੰਘ ਢਿੱਲੋਂ ਅਤੇ ਪੰਚਾਇਤ ਮੈਂਬਰ ਹਰਦਿੱਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੱਤੀਆਂ ਦਾ ਪਾਣੀ ਬੀਤੇ ਲੰਬੇ ਸਮੇਂ ਤੋਂ ਲਹੀਆਂ ਦੀ ਪੱਤੀ ਰਾਹੀਂ ਜਾਂਦਾ ਹੈ। ਕੁਝ ਰਾਜਸੀ ਪਹੁੰਚ ਵਾਲੇ ਲੋਕਾਂ ਨੇ ਨਵਾਂ ਸਰਵੇ ਕਰਵਾ ਕੇ ਇਸ ਪਾਣੀ ਦੀ ਨਿਕਾਸੀ ਉਨ੍ਹਾਂ ਦੀਆਂ ਪੱਤੀਆਂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਦੋਵਾਂ ਪੱਤੀਆਂ ਦੇ ਕਰੀਬ 400 ਘਰਾਂ ਦੀ ਜ਼ਿੰਦਗੀ ਨਰਕ ਦਾ ਰੂਪ ਧਾਰਨ ਕਰ ਲਵੇਗੀ। 
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੋਣ ਤੋਂ ਨਾ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿੱਕਲਣਗੇ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਮ ਪਾਈ ਜਾਵੇ। ਇਸ ਮੌਕੇ ਪ੍ਰਧਾਨ ਮੋਹਨ ਸਿੰਘ, ਨਿਰਮਲ ਸਿੰਘ, ਮੈਂਬਰ ਅਜੀਤ ਸਿੰਘ, ਜਗੀਰ ਸਿੰਘ, ਨਿਰਮਲ ਸਿੰਘ ਦੋਧੀ, ਨਿਰਮਲ ਸਿੰਘ ਵਪਾਰੀ, ਕਾਰਜ ਸਿੰਘ ਫੌਜੀ, ਹਰਭਜਨ ਸਿੰਘ, ਧਿਆਨ ਸਿੰਘ, ਮੁਖਤਾਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News