ਗਲੀ ਵਿਚ ਖੜ੍ਹਦੇ ਗੰਦੇ ਪਾਣੀ ਨੂੰ ਲੈ ਕੇ ਦੋ ਨੋਜਵਾਨਾਂ ''ਚ ਹੋਈ ਝੜਪ, ਇਕ ਦੀ ਮੌਤ

06/16/2024 2:06:46 PM

ਮੋਗਾ- ਮੋਗਾ ਜ਼ਿਲ੍ਹੇ ਦੇ ਸਭ ਡਵੀਜ਼ਨ ਬਾਘਾਪੁਰਾਣਾ ਦੇ ਨੇੜਲੇ  ਪੈਂਦੇ ਪਿੰਡ ਰੋਡੇ ਵਿਖੇ ਘਰ ਦੇ ਬਾਹਰ ਨਾਲੀਆਂ ਦਾ ਗੰਦਾ ਪਾਣੀ ਖੜ੍ਹਨ ਨੂੰ ਲੈ ਕੇ ਦੋ ਨੌਜਵਾਨਾਂ ਦੀ ਲੜਾਈ ਹੋ ਗਈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਵਿੱਚ ਨਾਲਿਆਂ ਦਾ ਗੰਦਾ ਪਾਣੀ ਖੜ੍ਹਨ ਨੂੰ ਲੈ ਕੇ ਸੰਦੀਪ ਸਿੰਘ ਅਤੇ ਗੁਰਤੇਜ ਸਿੰਘ ਦੋਵੇਂ ਰੁਪਾ ਪੱਤੀ ਵਾਸੀ ਰੋਡੇ ਦੇ ਰਹਿਣ ਵਾਲੇ ਦੀ ਆਪਸੀ ਰੰਜਿਸ਼ ਚੱਲਦੀ ਸੀ।

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਪਰ ਦੋ ਤਿੰਨ ਦਿਨ ਪਹਿਲਾਂ ਇਨ੍ਹਾਂ ਦੋਵਾਂ ਦੀ ਬਹੁਤ ਜ਼ਿਆਦਾ ਲੜਾਈ ਹੋ ਗਈ ਜਿਸ 'ਚ ਸੰਦੀਪ ਸਿੰਘ ਬੁਖਲਾਹਟ ਵਿੱਚ ਆ ਕੇ ਗੁਰਤੇਜ ਸਿੰਘ ਪੁੱਤਰ ਹਾਕਮ ਸਿੰਘ 35 ਸਾਲਾਂ ਦਾ ਮੂੰਹ ਗੰਦੇ ਪਾਣੀ ਵਿਚ ਡੁਬੋ ਦਿੱਤਾ, ਜਿਸ ਨਾਲ ਉਸ ਦੇ  ਸਰੀਰ 'ਚ ਇਨਫੈਕਸ਼ਨ ਫੈਲ ਗਈ । ਕੁੱਝ ਲੋਕਾਂ ਨੇ ਉਸ ਵਿਅਕਤੀ ਤੋਂ ਛੁਡਾਅ ਕੇ ਗੁਰਤੇਜ ਸਿੰਘ ਨੂੰ ਨਾਲੇ ਵਿੱਚੋਂ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ  ਪਰ ਕਰੀਬ 11 ਵਜੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ  ਡੇਅਰੀ ਦਾ ਕੰਮ ਕਰਦਾ ਸੀ। ਥਾਣਾ ਸਮਾਲਸਰ ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਹੈ। ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News