ਮਾਮੂਲੀ ਗੱਲ ''ਤੇ ਹੋਇਆ ਵੱਡਾ ਵਿਵਾਦ, ਭਰੇ ਬਾਜ਼ਾਰ ''ਚ ਨੌਜਵਾਨ ''ਤੇ ਕੀਤਾ ਦਾਤਰ ਨਾਲ ਹਮਲਾ

Wednesday, Nov 18, 2020 - 04:10 PM (IST)

ਮਾਮੂਲੀ ਗੱਲ ''ਤੇ ਹੋਇਆ ਵੱਡਾ ਵਿਵਾਦ, ਭਰੇ ਬਾਜ਼ਾਰ ''ਚ ਨੌਜਵਾਨ ''ਤੇ ਕੀਤਾ ਦਾਤਰ ਨਾਲ ਹਮਲਾ

ਲੁਧਿਆਣਾ (ਰਿਸ਼ੀ) : ਸਰਾਭਾ ਨਗਰ ਵਿਚ ਦੁਰਗਾ ਮਾਤਾ ਮੰਦਰ ਦੇ ਕੋਲ ਦੀਵਾਲੀ ਦੇ ਦਿਨ ਰਾਂਗ ਸਾਈਡ ਕਾਰ ਵਿਚ ਆ ਰਹੇ ਨੌਜਵਾਨ ਦਾ ਜਦੋਂ ਇਕ ਦੂਜੀ ਕਾਰ ਸਵਾਰ ਨੌਜਵਾਨ ਨੇ ਵਿਰੋਧ ਕੀਤਾ ਤਾਂ ਉਸ ਦੇ ਸਿਰ 'ਤੇ ਦਾਤ ਨਾਲ ਵਾਰ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ ਜ਼ਖਮੀ ਨੌਜਵਾਨ ਦੀ ਕਾਰ ਦੀ ਵੀ ਭੰਨ੍ਹਤੋੜ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਨਵਕੋਮਲਦੀਪ ਸਿੰਘ ਨਿਵਾਸੀ ਜੇ-ਬਲਾਕ, ਬੀ. ਆਰ. ਐੱਸ. ਨਗਰ ਦੀ ਸ਼ਿਕਾਇਤ 'ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਬਲਵੀਰ ਸਿੰਘ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਜ਼ਖਮੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਪਣੀ ਕਾਰ ਵਿਚ ਜਾ ਰਿਹਾ ਸੀ ਤਾਂ ਉਕਤ ਮੁਲਜ਼ਮ ਆਪਣੀ ਆਈ-20 ਕਾਰ ਵਿਚ ਰਾਂਗ ਸਾਈਡ ਤੋਂ ਆ ਰਹੇ ਸਨ। ਜਾਮ ਲੱਗਣ ਕਾਰਨ ਜਦੋਂ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਦਕਿ ਕਾਰ ਸਵਾਰ ਬਾਕੀ 3 ਨੌਜਵਾਨਾਂ ਨੇ ਕਾਰ ਤੋੜਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਇਕੱਠਾ ਹੁੰਦੇ ਦੇਖ ਉਕਤ ਮੌਕੇ ਤੋਂ ਫਰਾਰ ਹੋ ਗਏ ਅਤੇ ਉਸ ਨੂੰ ਰਾਹਗੀਰਾਂ ਨੇ ਇਲਾਜ ਲਈ ਅਪੋਲੋ ਹਸਪਤਾਲ ਦਾਖ਼ਲ ਕਰਵਾਇਆ ਗਿਆ।


author

Gurminder Singh

Content Editor

Related News