ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ

Thursday, Jul 26, 2018 - 05:50 AM (IST)

ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ

ਮੋਹਾਲੀ, (ਕੁਲਦੀਪ)- ਪੁਲਸ ਸਟੇਸ਼ਨ ਬਲੌਂਗੀ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਦੇ  ਨੇੜੇ ਪੁਲਸ ਨੇ ਇਕ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਨਸ਼ੇ ਵਾਲੀਆਂ ਦਵਾਈਆਂ ਸਮੇਤ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਦਾ ਨਾਂ ਪ੍ਰਭਜੋਤ ਸਿੰਘ ਉਰਫ ਰਿਪੂ ਦੱਸਿਆ ਜਾਂਦਾ ਹੈ ਜੋ ਕਿ ਮੋਹਾਲੀ ਦੇ ਫੇਜ਼-11 ਦਾ ਰਹਿਣ ਵਾਲਾ ਹੈ। 
 ਸਬ-ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਹ ਪਿੰਡ ਜੁਝਾਰ ਨਗਰ ਵਿਚ ਪਾਣੀ ਦੀ ਟੈਂਕੀ ਦੇ ਨੇੜੇ ਰਾਤ ਨੂੰ ਨਾਕਾ ਲਾ ਕੇ ਚੈਕਿੰਗ ਕਰ ਰਹੇ ਸਨ ਕਿ ਬੁਲੇਟ ਮੋਟਰਸਾਈਕਲ ’ਤੇ ਸਵਾਰ ਇਕ ਨੌਜਵਾਨ ਨਾਕੇ ਤੋਂ ਲੰਘਣ ਲੱਗਾ । ਪੁਲਸ ਨੇ ਉਸ ਨੂੰ ਟਾਰਚ ਵਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਮੋਟਰਸਾਈਕਲ ਨੂੰ ਤੇਜ਼ੀ ਨਾਲ ਭਜਾਉਣ ਲੱਗਾ । ਪੁਲਸ ਨੇ ਚੌਕਸੀ ਦਿਖਾਉਂਦਿਅਾਂ  ਉਸ ਨੂੰ ਦਬੋਚ ਲਿਆ । 
ਪੁੱਛਗਿਛ ਕਰਨ ’ਤੇ ਉਸ ਨੇ ਆਪਣਾ ਨਾਂ ਪ੍ਰਭਜੋਤ ਸਿੰਘ ਉਰਫ ਰਿਪੁੂ ਨਿਵਾਸੀ ਫੇਜ਼-11 ਦੱਸਿਆ । ਉਸ ਦੇ ਬੈਗ ਦੀ ਤਾਲਾਸ਼ੀ ਲਈ  ਤਾਂ ਉਸ ਵਿਚੋਂ ਨਸ਼ੇ ਲਈ  ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਹੋਈਆਂ। ਉਸ ਖਿਲਾਫ ਪੁਲਸ ਸਟੇਸ਼ਨ ਬਲੌਂਗੀ ਵਿਚ  ਕੇਸ ਦਰਜ  ਕਰ ਲਿਆ ਗਿਆ । 
 ਖਰਡ਼,  (ਅਮਰਦੀਪ, ਰਣਬੀਰ, ਸ਼ਸ਼ੀ)-ਪੁਲਸ ਨੇ ਪਾਬੰਦੀਸ਼ੁਦਾ ਨਸ਼ੇ  ਵਾਲੀਅਾਂ ਗੋਲੀਆਂ ਵੇਚਣ ਵਾਲੇ ਇਕ ਵਿਅਕਤੀ ਨੂੰ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ।  ਖਰਡ਼ ਦੇ ਡੀ. ਐੱਸ. ਪੀ. ਦੀਪ ਕਮਲ ਨੇ ਦੱਸਿਆ ਕਿ ਬਲੌਂਗੀ ਪੁਲਸ ਦੇ ਐੱਸ. ਐੱਚ. ਓ. ਮਨਫੂਲ ਸਿੰਘ ਦੀ ਦੇਖਰੇਖ ਹੇਠ ਇਕ ਨਾਕੇ ਦੌਰਾਨ ਪ੍ਰਭਜੋਤ ਸਿੰਘ ਉਰਫ ਦੀਪੂ ਪੁੱਤਰ ਦਿਲਬਾਗ ਸਿੰਘ ਵਾਸੀ ਫੇਜ਼-11 ਮੋਹਾਲੀ ਤੋਂ 540 ਨਸ਼ੇ ਵਾਲੀਆਂ ਗੋਲੀਆਂ ਤੇ 10 ਸ਼ੀਸ਼ੀਆਂ ਬ੍ਰਾਮਦ ਕੀਤੀਆਂ ਗਈਆਂ, ਜੋ ਕਿ ਪਾਬੰਦੀਸ਼ੁਦਾ ਹਨ। 
ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਦੋਸ਼ੀ ਚੰਡੀਗਡ਼੍ਹ ਤੋਂ ਇਹ ਗੋਲੀਆਂ ਲਿਆ ਕੇ ਮੋਟਰ ਸਾਈਕਲ ’ਤੇ ਖਰਡ਼ ਤੇ ਜੁਝਾਰ ਨਗਰ ਇਲਾਕੇ ਵਿਚ ਵੇਚਦਾ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਵਿਚ ਐੱਸ. ਐੱਚ. ਓ. ਮਨਫੂਲ ਸਿੰਘ, ਐੱਸ. ਆਈ. ਮੋਹਣ ਲਾਲ ਤੇ ਹੋਰ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ। 
 ਕੁਰਾਲੀ, (ਬਠਲਾ)-ਸਥਾਨਕ ਸਿਟੀ ਪੁਲਸ ਨੇ ਨਾਕੇ ਦੌਰਾਨ ਇਕ ਵਿਅਕਤੀ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਪਰਚਾ ਦਰਜ਼ ਕੀਤਾ ਹੈ। ਸਥਾਨਕ ਥਾਣਾ ਸਿਟੀ ਦੇ ਐੱਸ. ਐੱਚ. ਓ. ਹਿੰਮਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਦੀ ਪਾਰਟੀ ਨੇ ਏ. ਐੱਸ. ਆਈ. ਜਸਪਾਲ ਸਿੰਘ ਦੀ ਅਗਵਾਈ ਵਿਚ ਕੌਮੀ ਮਾਰਗ ’ਤੇ ਪਿੰਡ ਪਡਿਆਲਾ ਨੇਡ਼ੇ ਨਾਕਾ ਲਾ ਕੇ ਜਦੋਂ ਖਰਡ਼ ਵੱਲੋਂ ਆ ਰਹੀ ਲੈਂਸਰ ਗੱਡੀ ਨੰਬਰ ਪੀ. ਬੀ. 12 ਕਿਊ 8748 ਨੂੰ ਰੋਕ ਕੇ  ਉਸਦੀ ਤਲਾਸ਼ੀ ਲਈ ਤਾਂ ਕਾਰ ਸਵਾਰ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।
 ਪੁਲਸ ਨੇ ਕਾਰ ਸਵਾਰ ਸਿਮਰਨਜੀਤ ਸਿੰਘ ਵਾਸੀ ਪਿੰਡ ਖਾਬਡ਼ਾਂ ਖ਼ਿਲਾਫ ਪਰਚਾ ਦਰਜ਼ ਕਰ ਲਿਆ ਹੈ। ਇਸ ਦੌਰਾਨ ਐੱਸ. ਐੱਚ. ਓ. ਹਿੰਮਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਖਰਡ਼ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ  ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। 
 ਮੋਰਿੰਡਾ, (ਧੀਮਾਨ, ਅਰਨੌਲੀ, ਖੁਰਾਣਾ)-ਮੋਰਿੰਡਾ ਪੁਲਸ ਨੇ ਸੀ. ਆਈ. ਏ. ਸਟਾਫ ਨਾਲ ਸਥਾਨਕ ਕੁਰਾਲੀ ਟੀ-ਪੁਆਇੰਟ ’ਤੇ ਲਾਏ  ਨਾਕੇ ਦੌਰਾਨ ਕਾਰ ਸਵਾਰ 4 ਵਿਅਕਤੀਆਂ ਤੋਂ ਨਸ਼ੇ  ਵਾਲਾ ਪਾਊਡਰ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। 
 ਮੋਰਿੰਡਾ ਸਿਟੀ ਪੁਲਸ ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਮੋਰਿੰਡਾ ਸਿਟੀ ਥਾਣਾ ਪੁਲਸ ਦੇ ਏ. ਐੱਸ. ਆਈ. ਨਰਿੰਦਰ ਸਿੰਘ ਤੇ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਪ੍ਰਦੀਪ ਕੁਮਾਰ ਦੀ ਸਾਂਝੀ ਟੀਮ ਨੇ ਸਥਾਨਕ ਕੁਰਾਲੀ ਟੀ-ਪੁਆਇੰਟ ’ਤੇ ਰਾਤ ਨੂੰ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਪੁਲਸ ਪਾਰਟੀ ਨੇ ਮਡ਼ੌਲੀ ਵਲੋਂ ਆ ਰਹੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 4 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਕਾਰ ਸਵਾਰ ਨਿਤਿਨ ਗੁਪਤਾ, ਰਾਜੇਸ਼ ਜੈਨ, ਰੁਸਤਮ ਤੇ ਹਰਪ੍ਰੀਤ ਸਿੰਘ  ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ  ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੋਰਿੰਡਾ ਸਿਟੀ ਪੁਲਸ ਥਾਣਾ ਮੁਖੀ ਭਾਰਤ ਭੂਸ਼ਣ ਨੇ ਕਿਹਾ ਕਿ ਪੁਲਸ ਨੇ ਇਸ ਸਬੰਧੀ ਅਗਲੇਰੀ ਕਾਰਵਾਈ  ਸ਼ੁਰੂ ਕਰ ਦਿੱਤੀ ਹੈ।  
 


Related News