ਦੜਾ-ਸੱਟਾ ਲਾਉਂਦੇ 3 ਕਾਬੂ

Monday, Mar 05, 2018 - 11:52 PM (IST)

ਦੜਾ-ਸੱਟਾ ਲਾਉਂਦੇ 3 ਕਾਬੂ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਥਾਣਾ ਸਿਟੀ 2 ਮਾਲੇਰਕੋਟਲਾ ਪੁਲਸ ਨੇ 2 ਵੱਖ-ਵੱਖ ਕੇਸਾਂ 'ਚ 2 ਵਿਅਕਤੀਆਂ ਨੂੰ ਦੜਾ-ਸੱਟਾ ਲਾਉਂਦੇ ਹੋਏ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਮੁਹੰਮਦ ਰਮਜਾਨ ਉਰਫ ਜਾਨਾ ਪੁੱਤਰ ਅਬਦੁਲ ਗਫੂਰ ਵਾਸੀ ਡੁੰਮਾ ਗਲੀ ਸੁਨਾਮੀ ਗੇਟ ਮਾਲੇਰਕੋਟਲਾ ਨੂੰ ਮਾਨਾਂ ਫਾਟਕ ਮਾਲੇਰਕੋਟਲਾ ਵਿਖੇ ਸ਼ਰੇਆਮ ਦੜਾ-ਸੱਟਾ ਲਾਉਂਦੇ ਹੋਏ 3420 ਰੁਪਏ ਸਣੇ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿਟੀ 2 ਮਾਲੇਰਕੋਟਲਾ ਦੇ ਹੌਲਦਾਰ ਜਗਮੇਲ ਸਿੰਘ ਨੇ ਮੁਹੰਮਦ ਅਨਵਰ ਪੁੱਤਰ ਸੁਲੇਮਾਨ ਵਾਸੀ ਮੁਹੱਲਾ ਚੋਰ ਮਾਰਾ ਮਾਲੇਰਕੋਟਲਾ ਨੂੰ ਨੇੜੇ ਕੁਟੀ ਮੰਦਰ ਮਾਲੇਰਕੋਟਲਾ 'ਚ ਦੜਾ-ਸੱਟਾ ਲਾਉਂਦੇ ਹੋਏ 1205 ਰੁਪਏ ਸਣੇ ਕਾਬੂ ਕੀਤਾ। 
ਦੂਜੇ ਪਾਸੇ ਥਾਣਾ ਸਿਟੀ ਸੁਨਾਮ ਦੇ ਹੌਲਦਾਰ ਹਰਦੀਪ ਸਿੰਘ ਨੇ ਰਾਜਪਾਲ ਸਿੰਘ ਉਰਫ ਰਾਜੂ ਪੁੱਤਰ ਲਛਮਣ ਸਿੰਘ ਵਾਸੀ ਬਛਬੰਦੀਆ ਮੁਹੱਲਾ ਸੁਨਾਮ ਨੂੰ ਦੜਾ-ਸੱਟਾ ਲਾਉਂਦੇ ਹੋਏ 2050 ਰੁਪਏ ਸਣੇ ਕਾਬੂ ਕੀਤਾ।


Related News