ਚੀਮਾ ਨੇ ਗਾਂਧੀ ਕੈਂਪ ਦੇ ਦੂਸ਼ਿਤ ਪਾਣੀ ਤੇ ਸਫ਼ਾਈ ਦੀ ਕਾਰਵਾਈ ਜਾਂਚ

Thursday, Jul 05, 2018 - 12:30 AM (IST)

 ਬਟਾਲਾ,    (ਜਗਬਾਣੀ ਟੀਮ)-  ਪਹਿਲਾਂ ਹੀ ਕਾਫੀ ਪੱਛਡ਼ੇ ਹੋਏ ਗਾਂਧੀ ਕੈਂਪ ਬਟਾਲਾ ਦੀ ਤ੍ਰਾਸਦੀ ਉਸ ਵੇਲੇ ਹੋਰ ਗੰਭੀਰ ਹੋ ਗਈ ਜਦ ਸਮੁੱਚੇ ਏਰੀਏ ’ਚ ਸਫ਼ਾਈ ਪੱਖੋਂ ਮਾਡ਼ੇ ਹਾਲ ਕਾਰਨ ਸਮੁੱਚਾ ਪਾਣੀ ਦੂਸ਼ਿਤ ਹੋ ਗਿਆ ਅਤੇ ਵਾਟਰ ਸਪਲਾਈ ਦੇ  ਖਰਾਬ ਪਾਣੀ ਕਾਰਨ ਵੱਡੇ ਪੱਧਰ ’ਤੇ ਬੀਮਾਰੀਆਂ ਫੈਲਣ ਸਬੰਧੀ ਗਾਂਧੀ ਕੈਂਪ ਦੇ ਕਾਂਗਰਸੀ ਆਗੂ  ਬੰਸੀ ਲਾਲ ਕਨੌਜੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਰਮਾਨੈਂਟ ਇਨਵਾਇਟੀ  ਐੱਮ. ਐੱਮ. ਸਿੰਘ ਚੀਮਾ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ  ਅਮਰਦੀਪ ਸਿੰਘ ਚੀਮਾ ਨੇ ਕੈਂਪ ਵਾਸੀਆਂ ਦੇ  ਵਫਦ ਨਾਲ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ, ਜਿਸ ’ਤੇ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਾਰਾ ਮਾਮਲਾ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ  ਦੇ  ਧਿਆਨ  ’ਚ  ਲਿਆਂਦਾ।
 ਬੰਸੀ ਲਾਲ ਨੇ ਦੱਸਿਆ ਕਿ ਸ਼੍ਰੀ ਚੀਮਾ ਦੀ ਤੁਰੰਤ ਕਾਰਵਾਈ ਉਪਰੰਤ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ  ਕ੍ਰਿਸ਼ਨ ਚੰਦ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਡਾ. ਵੰਦਨਾ ਜ਼ਿਲਾ ਅਫ਼ਸਰ, ਡਾ. ਪ੍ਰਭਜੋਤ ਕੌਰ ਕਲਸੀ, ਤਰਸੇਮ ਸਿੰਘ ਗਿੱਲ, ਜਤਿੰਦਰ ਸਿੰਘ, ਜੋਬਨਜੀਤ ਸਿੰਘ ਤੇ ਸੁਖਦਿਆਲ ਸਿੰਘ ਹੈਲਥ ਇੰਸਪੈਕਟਰ ਤੇ ਨਗਰ ਕੌਂਸਲ ਦੇ ਅਫ਼ਸਰ ਨੇ ਕੈਂਪ ਵਿਚ ਦੂਸ਼ਿਤ ਪਾਣੀ ਦੇ ਅਨੇਕਾਂ ਸੈਂਪਲ ਲਏ ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਟਾਲਾ ਵੱਲੋਂ ਮੁਹੱਲਾ ਵਾਸੀਆਂ ਲਈ ਬਾਹਰੋਂ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ। ਇਸ ਮੌਕੇ ਡਾ. ਮਲਵਿੰਦਰ ਸਿੰਘ, ਬਸੰਤ ਸਿੰਘ ਖਾਲਸਾ, ਵਿਸ਼ਵਿੰਦਰ ਸਿੰਘ, ਬਲਦੇਵ ਅੱਤਰ, ਜਸਵੰਤ ਸਿੰਘ, ਵਿਜੇ ਕੁਮਾਰ, ਇੰਦਰਜੀਤ ਰਾਜ ਕੁਮਾਰ, ਸੋਨੀਆ, ਪ੍ਰੀਤੀ, ਕੇਸ਼ੀ ਆਦਿ ਮੌਜੂਦ ਸਨ। ਇਸ ਮੌਕੇ ਮੁਹੱਲਾ ਵਾਸੀਅਾਂ ਨੇ ਸ਼੍ਰੀ ਚੀਮਾ, ਜ਼ਿਲਾ ਪ੍ਰਸ਼ਾਸਨ, ਸਿਹਤ ਮੰਤਰੀ ਤੇ ਨਗਰ ਕੌਂਸਲ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਅੱਗੇ ਵੀ ਸਫਾਈ ਪ੍ਰਬੰਧਾਂ ਦਾ ਧਿਆਨ ਰੱਖਿਆ ਜਾਵੇ। 
 


Related News