ਬਰਖ਼ਾਸਤ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ, ਮਿਲੇ ਸੁਸਾਈਡ ਨੋਟ ਨੇ ਉਡਾਏ ਸਭ ਦੇ ਹੋਸ਼

Tuesday, Nov 10, 2020 - 06:24 PM (IST)

ਬਰਖ਼ਾਸਤ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ, ਮਿਲੇ ਸੁਸਾਈਡ ਨੋਟ ਨੇ ਉਡਾਏ ਸਭ ਦੇ ਹੋਸ਼

ਰਾਜਪੁਰਾ (ਮਸਤਾਨਾ) : ਪਿੰਡ ਪਹਿਰ ਵਾਸੀ ਰਾਜਵੀਰ ਕੌਰ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਗੁਲਾਬ ਸਿੰਘ ਜੋ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਬਤੌਰ ਹੌਲਦਾਰ ਤਾਇਨਾਤ ਸੀ, ਜਿਸ ਨੂੰ ਕੁਝ ਸਾਲ ਪਹਿਲਾਂ ਵਿਭਾਗ ਵਲੋਂ ਡਿਸਮਿਸ ਕੀਤਾ ਗਿਆ ਸੀ ਬੀਤੇ ਦਿਨ ਉਸ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸੀ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ ਸੀ ਅਤੇ ਪੁਲਸ ਵਲੋਂ ਉਸ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ :  ਸ਼ੌਂਕ ਅੱਗੇ ਫਿੱਕੇ ਪਏ ਮੁੱਲ, 8 ਲੱਖ 'ਚ ਵਿਕਿਆ 0001 ਨੰਬਰ

ਬਾਅਦ ਵਿਚ ਜਦੋਂ ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ ਤਾਂ ਪਤਾ ਲੱਗਾ ਕਿ ਹੌਲਦਾਰ ਗੁਰਜੰਟ ਸਿੰਘ ਪੁਲਸ ਚੌਂਕੀ ਸੀਤੋ ਗੁਨੋ ਬਹਾਵਾਲਾ ਫਾਜ਼ਿਲਕਾ, ਪਰਮਿੰਦਰ ਸਿੰਘ, ਬਲਵਾਨ ਸਿੰਘ, ਗੁਰਕਿਰਪਾਲ ਸਿੰਘ, ਪਿਆਰਾ ਸਿੰਘ, ਬਲਜੀਤ ਸਿੰਘ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕਿਸੇ ਕਾਰਨ ਤੰਗ ਆ ਕੇ ਆਤਮਹੱਤਿਆ ਲਈ ਮਜਬੂਰ ਹੋਇਆ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :  ਖ਼ੁਫੀਆ ਏਜੰਸੀ ਵਲੋਂ ਫੜੇ ਮਹਿੰਗੇ ਵਿਦੇਸ਼ੀ ਪੰਛੀ ਬਣਨਗੇ ਪੰਜਾਬ ਦੀ 'ਸ਼ਾਨ'


author

Gurminder Singh

Content Editor

Related News