ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ''ਚ ਕਾਂਗਰਸ ਬਣੇਗੀ ਨੌਜਵਾਨਾਂ ਦੀ ਪਹਿਲੀ ਪਸੰਦ ਪਾਰਟੀ - ਗੱਗੋਬੂਆ

Sunday, Dec 17, 2017 - 10:03 AM (IST)


ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸ੍ਰੀ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਜ਼ਮੀਨੀ ਪੱਧਰ 'ਤੇ ਦੇ ਨਾਲ ਦੇਸ਼ ਅੰਦਰ ਨੌਜਵਾਨ ਵਰਗ ਦੀ ਪਹਿਲੀ ਪਸ਼ੰਦ ਪਾਰਟੀ ਬਣੇਗੀ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਸ਼ਿਕਾਇਤ ਨਿਵਾਰਣ ਕਮੇਟੀ ਦੇ ਜ਼ਿਲਾ ਤਰਨਤਾਰਨ ਦੇ ਚੇਅਰਮੈਨ ਹਰਜੀਤ ਸਿੰਘ ਗੱਗੋਬੂਆ ਨੇ ਕਰਦਿਆਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੇ ਪ੍ਰਧਾਨ ਬਨਣ 'ਤੇ ਦੇਸ਼ ਪੱਧਰ ਕਾਂਗਰਸ 'ਚ ਇਕ ਨਵੇਂ ਯੁੱਗ ਦੀ ਸ਼ੁਰੂਅਤ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਸੋਨੀਆ ਗਾਂਧੀ ਨੇ 19 ਸਾਲ ਕਾਂਗਰਸ ਦੀ ਵਾਗਡੋਰ ਬਾਖੂਬੀ ਸੰਭਾਲੀ ਹੈ ਪਰ ਹੁਣ ਉਹ ਰਟਾਇਡ ਹੋਣਾ ਚਾਹੁੰਦੇ ਹਨ ।47 ਸਾਲਾਂ ਨੌਜਵਾਨ ਸ੍ਰੀ ਰਾਹੁਲ ਗਾਂਧੀ ਦੀ ਚੋਣ ਪਾਰਟੀ ਦੇ ਸੰਵਿਧਾਨ ਮੁਤਾਬਿਕ ਲੋਕ ਤੰਤਰ ਵਿਧੀ ਨਾਲ ਮੁਕੰਮਲ ਕੀਤੀ ਗਈ ਹੈ 'ਤੇ ਉਨ੍ਹਾਂ ਦੇ ਮੁਕਾਬਲੇ ਕਿਸੇ ਹੋਰ ਵੱਲੋਂ ਨਾਮਜ਼ਦਗੀ ਦਾਖ਼ਲ ਨਾ ਕਰਨ ਕਰਕੇ ਉਹ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਹਨ । ਸ੍ਰੀ ਰਾਹੁਲ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਤੋਂ ਠੀਕ 2 ਦਿਨ ਪਹਿਲਾਂ ਇਹ ਜ਼ਿੰਮੇਵਾਰੀ ਸੰਭਾਲੀ, ਜੋ ਪਾਰਟੀ ਲਈ ਬਹੁਤ ਸ਼ੁਭ ਸੰਕੇਤ ਵਾਲੀ ਗੱਲ ਹੈ। 
ਇਸ ਮੌਕੇ ਗੁਰਮੀਤ ਸਿੰਘ ਓਠੀਆਂ, ਮੇਜਰ ਸਿੰਘ ਸਰਪੰਚ, ਸਰਪੰਚ ਬਲਬੀਰ ਸਿੰਘ ਅੱਡਾ ਗੱਗੋਬੂਆ ਵੱਲੋਂ ਰਾਹੁਲ ਗਾਂਧੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ।


Related News