ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਡੇਅਰੀ ਸੰਚਾਲਕਾਂ ਨੂੰ ਲੁੱਟਿਆ

Friday, Sep 13, 2024 - 04:27 PM (IST)

ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਡੇਅਰੀ ਸੰਚਾਲਕਾਂ ਨੂੰ ਲੁੱਟਿਆ

ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਸਥਾਨਕ ਸਾਊਥ ਐਵੀਨਿਊ ਵਿਚ ਮੋਟਰਸਾਈਕਲ ’ਤੇ ਆਏ 2 ਨਕਾਬਪੋਸ਼ ਨੌਜਵਾਨਾਂ ਨੇ ਇਕ ਦੁੱਧ ਦੀ ਡੇਅਰੀ ਦੇ ਸੰਚਾਲਕਾਂ ਤੋਂ ਪਿਸਤੌਲ ਦੀ ਨੋਕ ’ਤੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਉਨ੍ਹਾਂ ਦੇ ਮੋਬਾਇਲ ਫ਼ੋਨ ਲੁੱਟ ਲਏ। ਜਾਣਕਾਰੀ ਅਨੁਸਾਰ ਡੇਅਰੀ ਦੇ ਸੰਚਾਲਕ ਯਸ਼ਵਰਧਨ ਨੇ ਦੱਸਿਆ ਕਿ ਬੀਤੀ ਰਾਤ 2 ਨੌਜਵਾਨ ਪਲਾਟੀਨਾ ਮੋਟਰਸਾਈਕਲ ’ਤੇ ਉਸ ਦੀ ਡੇਅਰੀ ’ਤੇ ਆਏ। ਜਦੋਂ ਉਸ ਨੇ ਦੁੱਧ ਖ਼ਤਮ ਹੋਣ ਦੀ ਗੱਲ ਕਹੀ ਤਾਂ ਇਕ ਨੌਜਵਾਨ ਨੇ ਉਸ ਦੇ ਸਾਥੀ ਰਿਤਿਕ ਬਿਸ਼ਨੋਈ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸਨੂੰ ਸਾਈਡ ਕਰ ਦਿੱਤਾ।

ਇਸ ਤੋਂ ਬਾਅਦ ਉਕਤ ਲੁਟੇਰੇ ਡੇਅਰੀ ਦੇ ਗੱਲੇ ’ਚ ਰੱਖੀ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਅਤੇ ਜਾਂਦੇ ਸਮੇਂ ਦੋਹਾਂ ਦੇ ਮੋਬਾਇਲ ਫੋਨ ਵੀ ਖੋਹ ਕੇ ਲੈ ਗਏ। ਉਨ੍ਹਾਂ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੀ. ਸੀ. ਆਰ. ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪਹਿਲਾਂ ਪੀ. ਸੀ. ਆਰ ਮੁਲਾਜ਼ਮ ਆਏ ਅਤੇ ਫਿਰ ਸਿਟੀ ਥਾਣਾ ਨੰਬਰ-2 ਦੀ ਇੰਚਾਰਜ ਪ੍ਰਮਿਲਾ ਸਿੱਧੂ ਵੀ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਜਾਂਚ ਕਰਨ ਬਾਅਦ ਡੇਅਰੀ ਸੰਚਾਲਕਾਂ ਦੇ ਬਿਆਨ ਦਰਜ ਕੀਤੇ।


author

Babita

Content Editor

Related News