ਕਾਂਗਰਸ 'ਤੇ ਖਹਿਰਾ ਦਾ ਹਮਲਾ, ਕਿਹਾ ਅਕਾਲੀ ਦਲ ਦੀ ਰਾਹ 'ਤੇ ਤੁਰੀ ਪੰਜਾਬ ਸਰਕਾਰ

07/21/2017 2:51:54 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਇਕ ਵਾਰ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਵੱਡੇ ਹਮਲੇ ਕੀਤੇ ਹਨ। ਚੰਡੀਗੜ੍ਹ ਵਿਖੇ ਬੈਂਸ ਭਰਾਵਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਸਰਕਾਰ ਬਣੀ ਨੂੰ ਕਈ ਮਹੀਨੇ ਹੋ ਚੁੱਕੇ ਹਨ ਪਰ ਬਾਵਜੂਦ ਇਸ ਦੇ ਕੈਪਟਨ ਅਜੇ ਪੰਜਾਬ ਵਿਚ ਨਹੀਂ ਆਏ ਹਨ। ਖਹਿਰਾ ਨੇ ਕਾਂਗਰਸ ਨੂੰ ਬਾਬੂਆਂ ਦੀ ਸਰਕਾਰ ਕਰਾਰ ਦਿੱਤਾ ਹੈ। ਖਹਿਰਾ ਮੁਤਾਬਕ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਜੇ ਤਕ ਖੁਦਕੁਸ਼ੀਆਂ ਕਰ ਚੁੱਕੇ ਇਕ ਵੀ ਕਿਸਾਨ ਦੇ ਘਰ ਨਹੀਂ ਗਏ ਹਨ।
ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਆਏ ਦਿਨ ਕਤਲ ਹੋ ਰਹੇ ਹਨ ਜਦਕਿ ਮੁੱਖ ਮੰਤਰੀ ਪੰਜਾਬ ਛੱਡ ਕੇ ਦਿੱਲੀ ਵੱਲ ਵੱਧ ਕੂਚ ਕਰ ਰਹੇ ਹਨ। ਅਕਾਲੀ ਦਲ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੁਲਸ ਦਾ ਸਿਆਸੀ ਕਰਨ ਹੋਇਆ ਪਰ ਕਾਂਗਰਸ ਨੇ ਇਸ ਨੂੰ ਠੱਲ ਪਾਉਣ ਲਈ ਇਕ ਕਦਮ ਜ਼ਰੂਰ ਚੁੱਕਿਆ ਪਰ ਹੁਣ ਕਾਂਗਰਸ ਵੀ ਅਕਾਲੀ ਦਲ ਦੀ ਰਾਹ 'ਤੇ ਹੀ ਤੁਰ ਰਹੀ ਹੈ।


Related News