ਕਿਤੇ ਕਾਂਗਰਸ ਦੇ ਹੱਥੋਂ ਖਿਸਕ ਨਾ ਜਾਵੇ ਪੰਜਾਬ ’ਚ ‘ਕਿੰਗਮੇਕਰ’ ਰਿਹਾ ਹਿੰਦੂ ਵੋਟ ਬੈਂਕ

Sunday, Nov 21, 2021 - 08:58 AM (IST)

ਕਿਤੇ ਕਾਂਗਰਸ ਦੇ ਹੱਥੋਂ ਖਿਸਕ ਨਾ ਜਾਵੇ ਪੰਜਾਬ ’ਚ ‘ਕਿੰਗਮੇਕਰ’ ਰਿਹਾ ਹਿੰਦੂ ਵੋਟ ਬੈਂਕ

ਜਲੰਧਰ (ਅਨਿਲ ਪਾਹਵਾ) - ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੁਣ ਸਿਰ ’ਤੇ ਹਨ ਅਤੇ ਸਿਆਸੀ ਪਾਰਟੀਆਂ ਵਿਚ ਸੱਤਾ ਹਾਸਲ ਕਰਨ ਲਈ ਖੂਬ ਘਮਸਾਨ ਚਲ ਰਿਹਾ ਹੈ। ਕੁਝ ਸਿਆਸੀ ਪਾਰਟੀਆਂ ਦੂਸਰੀਆਂ ਪਾਰਟੀਆਂ ਨਾਲ ਖਿੱਚੋਤਾਣ ਵਿਚ ਲੱਗੀਆਂ ਹਨ ਤਾਂ ਉਥੇ ਕਾਂਗਰਸ ਵਰਗੀ ਪਾਰਟੀ ਆਪਸੀ ਖਿੱਚੋਤਾਣ ਵਿਚਾਲੇ ਹੀ ਚੋਣਾਂ ਦੀ ਤਿਆਰੀ ਵਿਚ ਲੱਗੀ ਹੋਈ ਹੈ। ਸੂਬੇ ਦੀ ਕਾਂਗਰਸ ਸਰਕਾਰ ਆਪਣੇ 18 ਨੁਕਤਿਆਂ ਪੂਰਾ ਕਰਨ ਲਈ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਸਭ ਦੇ ਦਰਮਿਆਨ ਸੂਬੇ ਦਾ ਹਿੰਦੂ ਵੋਟ ਬੈਂਕ ਇਸ ਸਮੇਂ ਪੂਰੀ ਤਰ੍ਹਾਂ ਨਾਲ ਮਾਯੂਸ ਹੈ। ਪੰਜਾਬ ਕਾਂਗਰਸ ਵਿਚ ਹਾਲੇ ਕੁਝ ਸਮਾਂ ਪਹਿਲਾਂ ਹੀ ਪਾਰਟੀ ਅਤੇ ਸਰਕਾਰੀ ਪੱਧਰ ’ਤੇ ਬਹੁਤ ਬਦਲਾਅ ਕੀਤੇ ਹਨ, ਜਿਸ ਵਿਚ ਸੁਨੀਲ ਜਾਖੜ ਨੂੰ ਹਟਾਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਥੇ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਕੇ ਚਰਨਜੀਤ ਸਿੰਘ ਚੰਨੀ ਨੂੰ ਤਾਇਨਾਤ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਜਗਬਾਣੀ ਦੀ ਖ਼ਬਰ ‘ਤੇ ਲੱਗੀ ਮੋਹਰ, ਪਹਿਲਾਂ ਹੀ ਦੇ ਦਿੱਤੀ ਸੀ ਕਾਨੂੰਨ ਰੱਦ ਹੋਣ ਬਾਰੇ ਜਾਣਕਾਰੀ

ਖਿੱਚ-ਧੂਹ ਦਰਮਿਆਨ ਪਾਰਟੀ ਦਾ ਜਾਤੀਗਤ ਸਮੀਕਰਨ

ਦੱਸ ਦੇਈਏ ਕਿ ਇਸ ਖਿੱਚ-ਧੂਹ ਦਰਮਿਆਨ ਪਾਰਟੀ ਦਾ ਜਾਤੀਗਤ ਸਮੀਕਰਨ ਪੂਰੀ ਤਰ੍ਹਾਂ ਨਾਲ ਵਿਗੜ ਗਿਆ। ਸੂਬੇ ਵਿਚ ਅਮਰਿੰਦਰ ਸਿੰਘ ਨੂੰ ਹਟਾਕੇ ਪਾਰਟੀ ਨੇ ‘ਦਲਿਤ ਚਿਹਰੇ’ ਦੇ ਤੌਰ ’ਤੇ ਚੰਨੀ ਨੂੰ ਬਿਠਾ ਦਿੱਤਾ। ਜੱਟ ਸਿੱਖ ਚਿਹਰੇ ਦੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਪਰ ਸਿੰਧੂ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ ਨੇ ਇਸ ਵਰਗ ਨੂੰ ਪਾਰਟੀ ਨਾਲ ਜੋੜੀ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਜਿਥੇ ਹਿੰਦੂ ਵੋਟ 38.49 ਫੀਸਦੀ ਹੈ, ਸਰਕਾਰ ਬਣਾਉਣ ਵਿਚ ਅਹਿਮ ਸਥਾਨ ਰੱਖਦਾ ਹੈ। ਸੂਬੇ ਵਿਚ ਦਲਿਤ ਵੋਟ ਲਗਭਗ 32 ਫੀਸਦੀ ਹੈ, ਜਿਸ ਵਿਚ ਹਿੰਦੂ ਅਤੇ ਸਿੱਖ ਦੋਨੋਂ ਸ਼ਾਮਲ ਹਨ। ਇਸ ਹਿੰਦੂ ਵੋਟ ਬੈਂਕ ਨੂੰ ਹਾਸਲ ਕਰਨ ਲਈ ਕਈ ਸਿਆਸੀ ਪਾਰਟੀਆਂ ਆਪਣੇ ਪੱਧਰ ’ਤੇ ਯੋਜਨਾਵਾਂ ਬਣਾ ਰਹੀਆਂ ਹਨ ਪਰ ਕਾਂਗਰਸ ਨੇ ਜਿਸ ਤਰ੍ਹਾਂ ਨਾਲ ਹਿੰਦੂ ਵੋਟ ਬੈਂਕ ਨੂੰ ਦਰਕਿਨਾਰ ਕੀਤਾ ਹੈ, ਉਸਦੇ ਕਾਰਨ ਪਾਰਟੀ ਨਾਲੋਂ ਇਸ ਵੋਟ ਬੈਂਕ ਦੇ ਟੁੱਟਣ ਦੀ ਪੂਰੀ ਸੰਭਾਵਨਾ ਹੈ।

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਪੰਜਾਬ ਵਿਚ ਹਿੰਦੂ ਵੋਟ ਬੈਂਕ

ਪੰਜਾਬ ਵਿਚ ਹਿੰਦੂ ਵੋਟ ਬੈਂਕ ਵਿਚ ਬਾਣੀਏ ਅਤੇ ਵਪਾਰੀ ਵਰਗ ਸ਼ਾਮਲ ਹਨ, ਜਿਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਵੋਟ ਬੈਂਕ ਨੂੰ ਆਪਣੇ ਨਾਲ ਲਿਆਉਣ ਲਈ ਕਾਂਗਰਸ ਨੇ ਕਿਸੇ ਹਿੰਦੂ ਚਿਹਰੇ ਨੂੰ ਅੱਗੇ ਨਹੀਂ ਕੀਤਾ, ਜਿਸਦਾ ਨੁਕਸਾਨ ਪਾਰਟੀ ਨੂੰ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਸਹਿਣਾ ਪੈ ਸਕਦਾ ਹੈ। ਸੂਬੇ ਵਿਚ ਇਹ ਨਵੀਂ ਗੱਲ ਨਹੀਂ ਹੈ ਕਿ ਹਿੰਦੂ ਵਰਗ ਦਰਕਿਨਾਰ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਦੌਰਾਨ ਵੀ ਹਿੰਦੂ ਮੰਤਰੀ ਤਾਂ ਬਣਾਏ ਗਏ ਪਰ ਉਨ੍ਹਾਂ ਨੂੰ ਸ਼ਹਿਰੀ ਇਲਾਕਿਆਂ ਦੀ ਕੋਈ ਗੱਲ ਨਹੀਂ ਪੁੱਛੀ। ਸ਼ਹਿਰੀ ਇਲਾਕਿਆਂ ਵਿਚ ਵਿਕਾਸ ਨਹੀਂ ਹੋਇਆ, ਜਿਸਦਾ ਅਸਰ ਇਹ ਰਿਹਾ ਕਿ ਸਭ ਤੋਂ ਜ਼ਿਆਦਾ ਟੈਕਸ ਦੇ ਕੇ ਵੀ ਸ਼ਹਿਰੀ ਲੋਕਾਂ ਨੂੰ ਨਾ ਤਾਂ ਸਹੂਲਤਾਂ ਮਿਲੀਆਂ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ। ਪ੍ਰਥਾ ਸੂਬੇ ਦੇ ਮੁੱਖ ਮੰਤਰੀ ਚੰਨੀ ਵੀ ਪੂਰੀ ਤਰ੍ਹਾਂ ਨਾਲ ਨਿਭਾ ਰਹੇ ਹਨ। ਸ਼ਹਿਰੀ ਇਲਾਕਿਆਂ ਵਿਚ ਹੁਣ ਕੋਈ ਖ਼ਾਸ ਕੰਮ ਨਹੀਂ ਹੋ ਰਿਹਾ। ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ, ਜਿਸਦੇ ਕਾਰਨ ਲਗਾਤਾਰ ਸਥਿਤੀ ਵਿਗੜ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਹਿੰਦੂ ਚਿਹਰਿਆਂ ਦੀ ਘਾਟ
ਪੰਜਾਬ ਵਿਚ ਕਾਂਗਰਸ ਕੋਲ ਇਸ ਸਮੇਂ ਹਿੰਦੂ ਚਿਹਰਿਆਂ ਦੀ ਖਾਸੀ ਘਾਟ ਹੈ। ਸੂਬੇ ਦੇ ਸਾਬਕਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਹਿੰਦੂ ਚਿਹਰੇ ਦੇ ਤੌਰ ’ਤੇ ਪਾਰਟੀ ਵਿਚ ਬਿਹਤਰ ਸਥਾਨ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਹਟਾਏ ਜਾਣ ਤੋਂ ਬਾਅਦ ਕਿਸੇ ਹੋਰ ਹਿੰਦੂ ਨੇਤਾ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਗਈ। ਬੇਸ਼ੱਕ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਓ. ਪੀ. ਸੈਣੀ ਤਾਇਨਾਤ ਹਨ ਪਰ ਉਹ ਉਸ ਪੱਧਰ ਦਾ ਅਸਰ ਹਿੰਦੂ ਵੋਟ ਬੈਂਕ ਵਿਚ ਨਹੀਂ ਬਣਾ ਸਕੇ ਹਨ। ਪਾਰਟੀ ਦੇ ਹੋਰ ਹਿੰਦੂ ਚਿਹਰਿਆਂ ਵਿਚ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਪ੍ਰਮੁੱਖ ਚਿਹਰੇ ਹਨ ਪਰ ਇਹ ਲੋਕ ਆਪਣੇ-ਆਪਣੇ ਇਲਾਕਿਆਂ ਤੱਕ ਸੀਮਤ ਹਨ। 

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

ਇਸ ਕਾਰਨ ਹਿੰਦੂ ਵੋਟ ਬੈਂਕ ਨੂੰ ਸਾਂਭਣ ਦੀ ਰਣਨੀਤੀ ਵਿਚ ਕਾਂਗਰਸ ਲਗਾਤਾਰ ਪਿਛੜ ਰਹੀ ਹੈ। ਉਧਰ, ਸੁਖਬੀਰ ਬਾਦਲ ਲਗਾਤਾਰ ਹਿੰਦੂ ਨੇਤਾਵਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਪੰਜਾਬ ਵਿਚ ਹਿੰਦੂ ਵੋਟ ਬੈਂਕ ਨੂੰ ਕੈਸ਼ ਕਰਨ ਲਈ ਭਾਜਪਾ ਵੀ ਜਲਦੀ ਹੀ ਮੈਦਾਨ ਵਿਚ ਉਤਰੇਗੀ। ਅਜਿਹੇ ਵਿਚ ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਹਿੰਦੂ ਵੋਟ ਬੈਂਕ ਸੂਬੇ ਵਿਚ ਕਿੰਗਮੇਕਰ ਰਿਹਾ ਹੈ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ

 

 


author

rajwinder kaur

Content Editor

Related News