ਕਾਂਗਰਸੀਆਂ ਮੋਦੀ ਖਿਲਾਫ ਕੀਤਾ ਰੋਸ ਮੁਜ਼ਾਹਰਾ ਤੇ ਦਿੱਤਾ ਧਰਨਾ
Saturday, Jun 16, 2018 - 05:58 AM (IST)

ਚੋਹਲਾ ਸਾਹਿਬ, (ਮਨਜੀਤ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਂ ’ਤੇ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਚੇਅਰਮੈਨ ਗੁਰਮਹਾਵੀਰ ਸਿੰਘ ਸਰਹਾਲੀ ਤੇ ਜਥੇਦਾਰ ਬਲਕਾਰ ਸਿੰਘ ਢਿੱਲੋਂ ਮੁਖੀ ਸਮਾਜ ਬਚਾਊ ਮਿਸ਼ਨ ਕਮੇਟੀ (ਰਜਿ.) ਦੀ ਰਹਿਨੁਮਾਈ ਹੇਠ ਸਥਾਨਕ ਕਸਬੇ ਦੇ ਸਰਗਰਮ ਕਾਂਗਰਸੀ ਆਗੂ ਰਾਕੇਸ਼ ਕੁਮਾਰ ਬਿੱਲਾ, ਪਹਿਲਵਾਨ ਲੱਖਾ ਸਿੰਘ, ਬਲਵਿੰਦਰ ਸਿੰਘ ਚੋਹਲਾ, ਮਨਦੀਪ ਸਿੰਘ ਮਨੀ, ਕੁਲਵੰਤ ਸਿੰਘ ਲਹਿਰ, ਜਥੇਦਾਰ ਅਜੀਤ ਸਿੰਘ ਪ੍ਰਧਾਨ, ਅੰਮ੍ਰਿਤ ਨਈਅਰ, ਗੁਰਦੇਵ ਸਿੰਘ, ਬਾਬਾ ਦਵਿੰਦਰ ਸਿੰਘ, ਤਰਸੇਮ ਸਿੰਘ, ਕਾਰਜ ਸਿੰਘ, ਬਾਜ ਸਿੰਘ, ਬਿਕਰਮਜੀਤ ਸਿੰਘ ਪੰਨੂੰ, ਪੂਰਨ ਸਿੰਘ, ਸੋਨੂੰ ਮੁਨੀਮ, ਅਸ਼ੋਕ ਕੁਮਾਰ ਕੁੱਕੂ ਸ਼ਾਹ, ਹਰਚਰਨ ਸਿੰਘ ਸੇਖੋਂ ਆਦਿ ਕਾਂਗਰਸੀ ਆਗੂਆਂ ਤੋਂ ਇਲਾਵਾ ਸੈਂਕਡ਼ੇ ਵਰਕਰਾਂ ਨੇ ਹੱਥਾਂ ਵਿਚ ਤਖਤੀਆਂ ਫਡ਼ ਕੇ ਬਾਜ਼ਾਰ ਵਿਚ ਨਰਿੰਦਰ ਮੋਦੀ ਦੇ ਖਿਲਾਫ ਪੈਟਰੋਲ, ਡੀਜ਼ਲ ਅਤੇ ਹੋਰ ਵਰਤਣ ਅਤੇ ਖਾਣ ਵਾਲੀਆਂ ਚੀਜ਼ਾਂ ਦੇ ਹੱਦੋਂ ਵੱਧ ਰੇਟ ਵਧਾਉਣ ’ਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।
ਅਖੀਰ ਸਥਾਨਕ ਗੁ. ਦੂਖ ਨਿਵਾਰਨ ਸਾਹਿਬ ਵਿਖੇ ਵੱਡੇ ਬੋਹਡ਼ ਦੇ ਥਡ਼੍ਹੇ ’ਤੇ ਬੈਠੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸਰਹਾਲੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਜ ਤੋਂ 4 ਸਾਲ ਪਹਿਲਾਂ ਭਾਰਤ ਵਾਸੀਆਂ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਗੱਲਾਂ -ਬਾਤਾਂ ਦਾ ਸਹਾਰਾ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਬਡ਼ੀ ਚਲਾਕੀ ਅਤੇ ਹੁਸ਼ਿਆਰੀ ਨਾਲ ਸਾਂਭ ਲਿਆ ਅਤੇ ਰਾਜ ਭਾਗ ਸਾਂਭਦਿਆਂ ਹੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਕੇ ਉਲਟਾ ਭਾਰਤ ਵਾਸੀਆਂ ’ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਦੋਵੇਂ ਹੱਥੀਂ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਅੱਜ ਪੈਟਰੋਲ, ਡੀਜ਼ਲ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਦੇ ਰੇਟ ਦੁੱਗਣੇ ਤਿੱਗਣੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ 2019 ਵਿਚ ਪੰਜਾਬ ਵਿਚੋਂ ਖਾਸ ਕਰਕੇ ਪੂਰੇ ਭਾਰਤ ਵਿਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਦੇਸ਼ ਵਿਚ ਮੁਡ਼ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕਾਂ ਦਾ ਭਲਾ ਹੋ ਸਕੇ। ਅਖੀਰ ਵਿਚ ਚੇਅਰਮੈਨ ਸਰਹਾਲੀ ਨੇ ਕਾਂਗਰਸੀਅਾਂ ਨੂੰ ਮੋਦੀ ਖਿਲਾਫ ਕਮਰਕੱਸੇ ਕੱਸਣ ਲਈ ਕਿਹਾ।
ਪੱਟੀ, (ਪਾਠਕ)-ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲਡ਼ੀ ਤਹਿਤ ਸ਼ੁੱਕਰਵਾਰ ਨੂੰ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ ਚੂਸਲੇਵਡ਼ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਪਿੰਡ ਧਰਨਾ ਦਿੱਤਾ ਗਿਆ। ਇਸ ਸਮੇਂ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਅਤੇ ਸੁਖਵਿੰਦਰ ਸਿੰਘ ਸਿੰਧੂ ਨੇ ਆਖਿਆ ਕਿ ਭਾਜਪਾ ਸਰਕਾਰ ਸਭ ਤੋਂ ਨਿਕੰਮੀ ਸਾਬਿਤ ਹੋਈ ਹੈ। ਪਹਿਲਾਂ ਨੋਟਬੰਦੀ ਦੇ ਲਏ ਗਏ ਫੈਸਲੇ ਨੇ ਮੱਧ ਵਰਗ ਦਾ ਲੱਕ ਤੋਡ਼ ਕੇ ਰੱਖ ਦਿੱਤਾ ਸੀ, ਫਿਰ ਜੀ. ਐੱਸ. ਟੀ. ਦਾ ਬੋਝ ਲੋਕਾਂ ’ਤੇ ਪਾਇਆ ਤੇ ਹੁਣ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਰ ਰਹੀ ਹੈ, ਜਿਸ ਨੇ ਆਮ ਵਰਗ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ।
ਇਸ ਮੌਕੇ ਬਾਬਾ ਬਲਜਿੰਦਰ ਸਿੰਘ ਚੂਸਲੇਵਡ਼, ਗੁਰਵਿੰਦਰ ਸਿੰਘ, ਨਿੰਦਰ ਸਿੰਘ, ਅਜੀਤ ਸਿੰਘ, ਹਰਜਿੰਦਰ ਸਿੰਘ, ਰਾਜ ਸਿੰਘ, ਪਰਮਜੀਤ ਸਿੰਘ ਜੇ. ਈ., ਪ੍ਰੀਤਮ ਸਿੰਘ, ਰਾਜਕਰਨ ਸਿੰਘ, ਨਛੱਤਰ ਸਿੰਘ, ਜਸਬੀਰ ਸਿੰਘ ਚੀਮਾ, ਵਿਰਸਾ ਸਿੰਘ ਗਿੱਲ, ਹੀਰਾ ਸਿੰਘ ਤੇ ਰਣਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।