ਕਾਂਗਰਸ ਪਾਰਟੀ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਦਿੱਤਾ ਧਰਨਾ

06/07/2018 1:15:18 PM

ਨਾਭਾ (ਜਗਨਾਰ,ਭੁਪਾ) — ਅੱਜ ਬਲਾਕ ਕਾਂਗਰਸ ਪਾਰਟੀ ਨਾਭਾ ਵਲੋਂ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ ਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ । ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਧਰਮਸੌਤ,ਰਜਨੀਸ਼ ਮਿੱਤਲ ਸੈਂਟੀ ਪ੍ਰਧਾਨ,ਚਰਨਜੀਤ ਬਾਤੀਸ, ਬਲਵਿੰਦਰ ਸਿੰਘ ਬਿੱਟੂ ਢਿੰਗੀ, ਮੋਨੂੰ ਡੱਲਾ, ਇੰਦਰਜੀਤ ਸਿੰਘ ਚੀਕੂ, ਪਵਨ ਗਰਗ, ਗੁਰਜੰਟ ਸਿੰਘ ਦੁਲੱਦੀ,ਜਤਿੰਦਰ ਸਿੰਘ ਜੱਤੀ ਅਭੇਪੁਰ, ਅਮਰਦੀਪ ਸਿੰਘ ਖੰਨਾ, ਦਰਸਨ ਅਰੋੜਾ,ਅਸ਼ੋਕ ਬਿੱਟੂ,ਗੁਰਬਖਸ਼ੀਸ ਸਿੰਘ ਭੱਟੀ, ਸੁਖਵੰਤ ਸਿੰਘ ਕੌਲ,ਸਿਕੰਦਰ ਸਿੰਘ, ਦਲੀਪ ਬਿੱਟੂ ਆਦਿ ਨੇ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਮੋਦੀ ਸਰਕਾਰ ਬਣੀ ਹੈ,ਉਦੋਂ ਤੋਂ ਮਹਿੰਗਾਈ ਨੇ ਅਪਣੇ ਪੈਰ ਪਸਾਰੇ ਹਨ ਅਤੇ ਮੋਦੀ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ 'ਚ ਫੇਲ ਸਾਬਤ ਹੋਈ ਹੈ । ਬਿੱਟੂ ਢਿੰਗੀ ਨੇ ਕਿਹਾ ਕਿ ਵਧੀਆਂ ਤੇਲ ਦੀਆਂ ਕੀਮਤਾਂ ਨੇ ਜਨਤਾ ਦਾ ਕਚੁਮਰ ਕੱਢ ਦਿੱਤਾ ਹੈ । ਧਰਨੇ ਉਪਰੰਤ ਕਾਂਗਰਸੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ।


Related News