ਮਾਮਲਾ ਪੁਲਸ ਹਿਰਾਸਤ ''ਚ ਹੋਈ ਮੌਤ ਦਾ, ਲੱਗੇ ਦੋਸ਼ਾਂ ''ਤੇ ਜਾਣੋ ਕੀ ਬੋਲੇ ਹਲਕੇ ਦੇ ਵਿਧਾਇਕ

Sunday, May 26, 2019 - 04:12 PM (IST)

ਮਾਮਲਾ ਪੁਲਸ ਹਿਰਾਸਤ ''ਚ ਹੋਈ ਮੌਤ ਦਾ, ਲੱਗੇ ਦੋਸ਼ਾਂ ''ਤੇ ਜਾਣੋ ਕੀ ਬੋਲੇ ਹਲਕੇ ਦੇ ਵਿਧਾਇਕ

ਫਰੀਦਕੋਟ (ਜਗਤਾਰ) - ਪੁਲਸ ਵਲੋਂ ਮਾਰੇ ਗਏ ਨੌਜਵਾਨ ਜਸਪਾਲ ਦੇ ਪਰਿਵਾਰ ਅਤੇ ਹੋਰ ਪ੍ਰਦਰਸ਼ਨਕਾਰੀਆਂ ਵਲੋਂ ਲੋਕਾਂ ਨੂੰ ਇਸ ਧਰਨੇ 'ਚ ਆਉਣ ਤੋਂ ਰੋਕਣ ਦੇ ਹਲਕੇ ਦੇ ਕਾਂਗਰਸੀ ਵਿਧਾਇਕ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਉਧਰ, ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਐੱਮ.ਐੱਲ.ਏ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸਹੀ ਜਾਂਚ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪੰਚਾਇਤ ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਨੇ ਉਸੇ ਸਮੇਂ ਫਰੀਦਕੋਟ ਦੇ ਐੱਸ.ਐੱਸ.ਪੀ. ਨੂੰ ਇਸ ਮਾਮਲੇ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਹੱਲ ਕਰਨ ਲਈ ਕਿਹਾ ਸੀ। ਪੁਲਸ ਨੇ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਅਤੇ ਹੁਣ ਮ੍ਰਿਤਕ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਜਲਦੀ ਪੂਰੀ ਹੋ ਜਾਵੇਗੀ। ਉਨ੍ਹਾਂ ਪ੍ਰਦਰਸ਼ਨਕਾਰੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਨੇ 'ਚ ਉਨ੍ਹਾਂ ਦੇ ਕੁਝ ਸਿਆਸੀ ਵਿਰੋਧੀ ਲੋਕ ਬੈਠੇ ਹੋਏ ਹਨ, ਜੋ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਜਿਹਾ ਲੋਕਾਂ ਨੂੰ ਲਾਸ਼ਾਂ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ। 

ਦੱਸ ਦੇਈਏ ਕਿ ਪੁਲਸ ਹਿਰਾਸਤ 'ਚ ਹੋਈ ਨੌਜਵਾਨ ਜਸਪਾਲ ਦੀ ਮੌਤ ਮਗਰੋਂ ਸੀ.ਆਈ.ਏ. ਸਟਾਫ ਫਰੀਦਕੋਟ ਦੇ ਇੰਚਾਰਜ ਦੀ ਮੌਤ ਮਗਰੋਂ ਫਰੀਦਕੋਟ ਦੇ ਜ਼ਿਲਾ ਪੁਲਸ ਮੁਖੀ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। ਧਰਨੇ ਦੇ ਸਤਵੇਂ ਦਿਨ ਵੀ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਜਸਪਾਲ ਸਿੰਘ ਦੀ ਲਾਸ਼ ਨਹੀਂ ਮਿਲੀ, ਜਿਸ ਕਾਰਨ ਜਿੱਥੇ ਪਰਿਵਾਰ ਵਲੋਂ ਧਰਨਾ ਲਗਾਤਾਰ ਜਾਰੀ ਹੈ, ਉਥੇ ਹੀ ਪਰਿਵਾਰ ਅਤੇ ਹੋਰ ਪ੍ਰਦਰਸ਼ਨਕਾਰੀਆਂ ਵਲੋਂ ਹਲਕੇ ਦੇ ਕਾਂਗਰਸੀ ਵਿਧਾਇਕ 'ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਹ ਲੋਕਾਂ ਨੂੰ ਇਸ ਧਰਨੇ 'ਚ ਆਉਣ ਤੋਂ ਰੋਕ ਰਿਹਾ ਹੈ।


author

rajwinder kaur

Content Editor

Related News