ਵਿਕਾਸ ਕਾਰਜਾਂ ਬਾਰੇ ਸਲੇਮਪੁਰ ਪੰਚਾਇਤ ਨੇ ਕੀਤਾ ਨਿਮਿਸ਼ਾ ਮਹਿਤਾ ਦਾ ਧੰਨਵਾਦ

07/02/2020 5:05:52 PM

ਗੜ੍ਹਸ਼ੰਕਰ: ਸਲੇਮਪੁਰ ਪਿੰਡ ਦੀ ਪੰਚਾਇਤ ਨੇ ਨਵੀਆਂ ਉਸਾਰੀਆਂ ਗਈਆਂ ਗਲੀਆਂ ਦਾ ਉਦਘਾਟਨ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਤੋਂ ਕਰਵਾਇਆ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਪਿੰਡ ਵਾਸਤੇ ਉਸਾਰੂ ਸੋਚ ਰੱਖਣ ਦੀ ਵਧਾਈ ਦਿੱਤੀ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਸਮਾਰਟ ਵਿਲੇਜ ਸਕੀਮ ਤਹਿਤ ਸਲੇਮਪੁਰ 'ਚ ਗਲੀਆਂ ਵਾਸਤੇ 4 ਲੱਖ, 25 ਹਜ਼ਾਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਛੱਪੜ ਦੀ ਸਫਾਈ ਲਈ 5 ਲੱਖ, 45 ਹਜ਼ਾਰ ਪੰਜਾਬ ਸਰਕਾਰ ਪਾਸੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਮਕਾਨਾਂ ਦੀ ਉਸਾਰੀ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 7 ਪਰਿਵਾਰਾਂ ਦੇ ਮਕਾਨ ਮਨਜ਼ੂਰ ਕਰਾਏ ਗਏ ਹਨ ਅਤੇ ਹੋਰ ਲੋੜਵੰਦਾਂ ਦੇ ਮਕਾਨਾਂ ਦੀ ਉਸਾਰੀ ਲਈ ਪੈਸੇ ਮੁਹੱਈਆ ਕਰਾਏ ਜਾਣਗੇ।

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਲੇਮਪੁਰ ਪਿੰਡ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਗਿਆ ਸੀ ਪਰ ਕੈਪਟਨ ਸਰਕਾਰ ਦੇ ਚੱਲਦਿਆਂ ਸ. ਤ੍ਰਿਪਤ ਰਾਜਿੰਦਰ ਬਾਜਵਾ ਦੀ ਅਗਵਾਈ ਹੇਠ ਪੇਂਡੂ ਵਿਕਾਸ ਮਹਿਕਮੇ ਵੱਲੋਂ ਇੱਥੇ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉੱਥੇ ਬੀ. ਡੀ. ਪੀ. ਓ. ਮਨਜਿੰਦਰ ਕੌਰ, ਜੇ. ਈ. ਮਦਨ ਲਾਲ, ਪੰਚਾਇਤ ਸਕੱਤਰ ਰਾਮਪਾਲ, ਗ੍ਰਾਮ ਸੇਵਕ ਜਸਵੰਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਲੇਮਪੁਰ ਤੋਂ ਆਗੂ ਮਹਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਸਰਕਾਰੀ ਸਹਿਯੋਗ ਦਿਵਾਉਣ ਲਈ ਨਿਮਿਸ਼ਾ ਮਹਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਮਿਸ਼ਾ ਮਹਿਤਾ ਨੇ ਸਦਾ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦਿੱਤੀ ਹੈ ਅਤੇ ਸਲੇਮਪੁਰ 'ਚ ਵਿਕਾਸ ਕਰਾਉਣ 'ਚ ਉਨ੍ਹਾਂ ਦਾ ਉੱਘਾ ਯੋਗਦਾਨ ਹੈ। 


Babita

Content Editor

Related News