ਕਾਂਗਰਸੀ ਆਗੂ ਖ਼ੁਸ਼ਬਾਜ਼ ਜਟਾਣਾ ਦਾ ਅੰਤਿਮ ਸਸਕਾਰ ਅੱਜ, ਭਿਆਨਕ ਸੜਕ ਹਾਦਸੇ ''ਚ ਹੋਈ ਮੌਤ (ਵੀਡੀਓ)
Friday, Apr 03, 2026 - 10:19 AM (IST)
ਬਠਿੰਡਾ (ਵੈੱਬ ਡੈਸਕ, ਵਿਜੇ ਵਰਮਾ) : ਕਾਂਗਰਸ ਦੇ ਸੀਨੀਅਰ ਆਗੂ ਖੁਸ਼ਬਾਜ਼ ਜਟਾਣਾ ਦੀ ਬੀਤੇ ਦਿਨ ਸੋਨੀਪਤ ਨੇੜੇ ਇਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਖੁਸ਼ਬਾਜ਼ ਜਟਾਣਾ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਅੱਜ ਦੁਪਹਿਰ 3 ਵਜੇ ਦਾਣਾਮੰਡੀ, ਰਾਮਬਾਗ ਬਠਿੰਡਾ ਵਿਖੇ ਕੀਤਾ ਜਾਵੇਗਾ। ਇਸ ਬਾਰੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਐਡਵੋਕੇਟ ਵਲੋਂ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜਟਾਣਾ ਦੀ ਮੌਤ ਦੀ ਖ਼ਬਰ ਫ਼ੈਲਦੀ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਖੁਸ਼ਬਾਜ਼ ਜਟਾਣਾ ਦਿੱਲੀ 'ਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਇੱਕ ਅਹਿਮ ਮੀਟਿੰਗ 'ਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ : ਠੇਕਾ ਅਧਿਆਪਕਾਂ ਨੂੰ ਵੱਡੀ ਰਾਹਤ, ਰੈਗੂਲਰ ਕੀਤੀਆਂ ਜਾਣਗੀਆਂ ਸੇਵਾਵਾਂ, ਕੈਟ ਨੇ ਜਾਰੀ ਕੀਤੇ ਹੁਕਮ
ਇਸ ਦੌਰਾਨ ਰਸਤੇ 'ਚ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਖੁਸ਼ਬਾਜ਼ ਜਟਾਣਾ ਕਾਂਗਰਸ ਦੇ ਮਜ਼ਬੂਤ ਅਤੇ ਜ਼ਮੀਨੀ ਆਗੂ ਮੰਨੇ ਜਾਂਦੇ ਸਨ। ਉਹ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਸਨ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਵਜੋਂ ਪਾਰਟੀ ਨੂੰ ਮਜ਼ਬੂਤੀ ਦਿੱਤੀ ਸੀ। ਪਾਰਟੀ 'ਚ ਉਨ੍ਹਾਂ ਦੀ ਪਕੜ ਅਤੇ ਜਨ ਆਧਾਰ ਕਾਫ਼ੀ ਮਜ਼ਬੂਤ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਬਠਿੰਡਾ ਅਤੇ ਤਲਵੰਡੀ ਸਾਬੋ ਇਲਾਕੇ 'ਚ ਡੂੰਘਾ ਸੋਗ ਛਾ ਗਿਆ ਹੈ।
ਇਹ ਵੀ ਪੜ੍ਹੋ : ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ
ਕਾਂਗਰਸ ਵਰਕਰਾਂ ਅਤੇ ਸਮਰਥਕਾਂ ਦੀਆਂ ਅੱਖਾਂ ਨਮੀ ਨਾਲ ਭਰੀਆਂ ਹਨ ਅਤੇ ਹਰ ਕੋਈ ਇਸ ਦੁੱਖਦਾਈ ਖ਼ਬਰ ਨਾਲ ਸਦਮੇ 'ਚ ਹੈ। ਕਈ ਥਾਵਾਂ ‘ਤੇ ਸੋਗ ਸਭਾਵਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਰਾਜਨੀਤਿਕ ਹਲਕਿਆਂ 'ਚ ਵੀ ਇਸ ਘਟਨਾ ਨੂੰ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਇੱਕ ਅਨੁਭਵੀ ਅਤੇ ਸਰਗਰਮ ਆਗੂ ਵਜੋਂ ਉਨ੍ਹਾਂ ਦੀ ਕਮੀ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
