2016 ''ਚ ਖਾਲ ਬਨਾਉਣ ''ਚ ਘਟੀਆ ਮਟੀਰੀਅਲ ਨੂੰ ਲੈ ਕੇ ਵਿਜੀਲੈਂਸ ਵੱਲੋਂ ਜੇ.ਈ. ਗ੍ਰਿਫਤਾਰ
Thursday, Mar 26, 2026 - 07:18 PM (IST)
ਬੁਢਲਾਡਾ (ਬਾਂਸਲ) : ਇਥੋਂ ਥੋੜੀ ਦੂਰ ਪਿੰਡ ਬੱਛੋਆਣਾ ਵਿਖੇ ਨਹਿਰੀ ਪਾਣੀ ਖਾਲ ਦੇ ਨਿਰਮਾਣ ਸੰਬੰਧੀ ਘਟੀਆ ਮਟੀਰੀਅਲ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਵੱਲੋਂ ਉਸ ਸਮੇਂ ਦੇ ਨਹਿਰੀ ਵਿਭਾਗ ਦੇ ਐੱਸ.ਡੀ.ਓ., ਜੇ.ਈ. ਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਕੇ ਜੇ.ਈ. ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਇੰਸਪੈਕਟਰ ਮਾਨਸਾ ਨਗਿੰਦਰ ਸਿੰਘ ਬਰਾੜ ਨੇ ਦੱਸਿਆ ਕਿ 2016 ਵਿੱਚ ਨਹਿਰੀ ਖਾਲ ਬਨਾਉਣ ਸੰਬੰਧੀ 3400 ਮੀਟਰ ਖਾਲ ਬਨਾਉਣ ਦਾ ਕੰਮ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ਕਰਤਾ ਅਮਰੀਕ ਸਿੰਘ ਦੀ 30/2018 ਸ਼ਿਕਾਇਤ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿੱਚ ਖਾਲ ਬਨਾਉਣ ਸਮੇਂ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ 5 ਲੱਖ ਰੁਪਏ ਤੋਂ ਵੱਧ ਦੀ ਹੇਰਾ ਫੇਰੀ ਸਾਹਮਣੇ ਆਈ ਸੀ, ਜਿਸ ਸੰਬੰਧੀ ਜੇ.ਈ. ਹਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜੋ ਹੁਣ ਸੇਵਾ ਮੁਕਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਅਦਾਲਤ ਪੇਸ਼ ਕਰ ਦਿੱਤਾ ਹੈ ਅਤੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਹੈ ਜਿੰਨ੍ਹਾਂ ਗ੍ਰਿਫਤਾਰੀ ਅਜੇ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
