ਨਸ਼ੇੜੀਆਂ ਦਾ ਸਰਵੇ ਕਰਨ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਇਨਕਾਰ

Wednesday, Mar 21, 2018 - 12:09 AM (IST)

ਨਸ਼ੇੜੀਆਂ ਦਾ ਸਰਵੇ ਕਰਨ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਇਨਕਾਰ

ਜ਼ੀਰਾ(ਗੁਰਮੇਲ)—ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਨਸ਼ੇੜੀ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਪ੍ਰਸ਼ਾਸਨ ਨੂੰ ਲਿਸਟਾਂ ਸੌਂਪਣ ਦੀ ਗੱਲ ਆਖੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਆਂਗਣਵਾੜੀ ਵਰਕਰਜ਼ ਯੂਨੀਅਨ ਏਟਕ ਦੀ ਆਗੂ ਪਿਆਰ ਕੌਰ ਸੰਤੂਵਾਲਾ, ਬਲਵਿੰਦਰ ਕੌਰ ਲੌਹੁਕੇ ਕਲਾਂ, ਕੁਲਵੀਰ ਕੌਰ ਅਤੇ ਕਰਮਜੀਤ ਕੌਰ ਮਨਸੂਰਵਾਲ ਕਲਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਨਸ਼ੇੜੀਆਂ ਦੇ ਸਰਵੇ ਸਬੰਧੀ ਕੋਈ ਅਗਲੀ ਵਿਉਂਤ ਉਲੀਕਣ ਲਈ ਪ੍ਰਸ਼ਾਸਨ ਰਾਹੀਂ ਆਂਗਣਵਾੜੀ ਵਰਕਰਾਂ ਨੂੰ ਨਸ਼ੇੜੀਆਂ ਦੀ ਗਿਣਤੀ ਅਤੇ ਨਾਂ ਸ਼ਨਾਖਤ ਕਰ ਕੇ ਲਿਸਟਾਂ ਦੇਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਅਤੇ ਇਸ ਸਬੰਧੀ ਬਣਾਈ ਗਈ ਕਮੇਟੀ ਦੇ ਮੈਂਬਰ ਬਣਨ ਲਈ ਕਿਹਾ ਗਿਆ ਸੀ ਪਰ ਯੂਨੀਅਨ ਵੱਲੋਂ ਅਜਿਹੇ ਵਾਧੂ ਕੰਮ ਦਾ ਬੋਝ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਬਲਜੀਤ ਕੌਰ ਸੁੱਖੇਵਾਲਾ, ਚਰਨਜੀਤ ਕੌਰ ਜ਼ੀਰਾ, ਹਰਬੰਸ ਕੌਰ ਮਹੀਆਂ ਵਾਲਾ, ਇੰਦਰਜੀਤ ਕੌਰ ਪੰਡੋਰੀ ਖੱਤਰੀਆਂ, ਨੀਲਮ ਰਾਣੀ, ਲਖਵਿੰਦਰ ਕੌਰ, ਰੁਪਿੰਦਰ ਕੌਰ ਵਾੜਾ ਚੈਨ ਸਿੰਘ ਵਾਲਾ ਆਦਿ ਹਾਜ਼ਰ ਸਨ।


Related News