ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿਸਾਨ ਤੇ ਨੌਜਵਾਨ ਨਿਰਾਸ਼ : ਪਰਮਿੰਦਰ ਢੀਂਡਸਾ

02/16/2018 11:01:05 AM

ਸੁਨਾਮ, ਊਧਮ ਸਿੰਘ ਵਾਲਾ (ਬਾਂਸਲ)-ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿਸਾਨ ਅਤੇ ਨੌਜਵਾਨ ਪੂਰੀ ਤਰ੍ਹਾਂ ਨਾਲ ਮਾਯੂਸ ਹੋ ਚੁੱਕੇ ਹਨ। ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਪਰ ਕਿਸਾਨਾਂ ਦੇ ਪੱਲੇ ਇਕ ਪੈਸਾ ਨਹੀਂ ਪਿਆ। ਸਥਾਨਕ ਸ਼੍ਰੀ ਸੀਤਾਸਰ ਧਾਮ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਅਸਲੀ ਚਿਹਰਾ ਬੇਨਕਾਬ ਹੋ ਚੁੱਕਾ ਹੈ। ਕਾਂਗਰਸ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਨੌਕਰੀ ਦੇਣਾ ਤਾਂ ਦੂਰ ਦੀ ਗੱਲ ਹੈ ਸਗੋਂ ਹਜ਼ਾਰਾਂ ਘਰਾਂ ਤੋਂ ਨੌਕਰੀ ਖੋਹ ਲਈ ਹੈ।
ਇਸ ਮੌਕੇ ਕੌਂਸਲ ਪ੍ਰਧਾਨ ਭਗੀਰਥ ਰਾਏ, ਇੰਦਰ ਤਲਵਾੜ, ਰਵਿੰਦਰ ਗੋਰਖਾ, ਜਿੰਦਰ ਧੀਮਾਨ, ਸੁਨੀਲ ਕਾਂਤ, ਅਨਿਲ ਗੱਖੜ, ਨਗਰ ਕੌਂਸਲਰ ਯਾਦਵਿੰਦਰ ਨਿਰਮਾਣ, ਬਾਬਾ ਸਿੰਘ  ਆਦਿ ਹਾਜ਼ਰ ਸਨ। 
ਸੁਨਾਮ, ਊਧਮ ਸਿੰਘ ਵਾਲਾ,  (ਮੰਗਲਾ)—'ਭਗਵਾਨ ਸ਼ਿਵ ਤੋਂ ਮਨੁੱਖਤਾ ਦੀ ਭਲਾਈ ਲਈ ਮਿਲੇ ਸੰਦੇਸ਼ ਨੂੰ ਜੀਵਨ ਵਿਚ ਉਤਾਰਨਾ ਚਾਹੀਦਾ ਹੈ।' ਇਹ ਸ਼ਬਦ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ (ਵਿਧਾਇਕ) ਨੇ ਇਥੇ ਨੀਲਕੰਠੇਸ਼ਵਰ ਸ਼ਿਵ ਮੰਦਰ ਵਿਚ ਸ਼ਿਵਰਾਤਰੀ ਮੌਕੇ ਕਰਵਾਏ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਹੋਏ ਕਹੇ। ਇਸ ਮੌਕੇ ਪ੍ਰਧਾਨ ਇੰਦਰ ਤਲਵਾੜ, ਰਵਿੰਦਰ ਗੋਰਖਾ, ਅਨਿਲ, ਜਿੰਦਰ ਧੀਮਾਨ, ਮਨੋਜ, ਸ਼ਾਮ ਲਾਲ, ਆਦਿ ਦੀ ਅਗਵਾਈ ਵਿਚ ਮੰਦਰ ਕਮੇਟੀ ਨੇ ਢੀਂਡਸਾ ਦਾ ਸਨਮਾਨ ਕੀਤਾ ਗਿਆ। ਹਵਨ ਯੱਗ ਦੀ ਪੂਰਨ ਆਹੂਤੀ ਦੌਰਾਨ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਮਹਿਲਾ ਸੰਕੀਰਤਨ ਮੰਡਲੀ ਨੇ ਸ਼ਿਵ ਭੋਲੇ ਦਾ ਗੁਣਗਾਨ ਕੀਤਾ। 
ਇਸ ਮੌਕੇ ਪ੍ਰਿਤਪਾਲ ਸਿੰਘ ਹਾਂਡਾ, ਨਗਰ ਕੌਂਸਲਰ ਵਿਕਰਮ ਗਰਗ ਵਿੱਕੀ, ਸੁਨੀਤਾ ਸ਼ਰਮਾ ਜ਼ਿਲਾ ਪ੍ਰਧਾਨ, ਰਜਨੀਸ਼ ਗਰਗ, ਹਰੀ ਦੇਵ ਗੋਇਲ, ਰਾਜੂ ਕੁਮਾਰ, ਅਛਰੂ ਗੋਇਲ, ਬੁੱਧ ਸ਼ਰਮਾ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
 


Related News