ਖੇਤਾਂ ''ਚ ਕੰਮ ਕਰਦੇ ਨੌਜਵਾਨ ਕਿਸਾਨ ਨਾਲ ਵਾਪਰ ਗਈ ਅਣਹੋਣੀ

Monday, Oct 21, 2024 - 03:28 PM (IST)

ਲਹਿਰਾਗਾਗਾ (ਗਰਗ): ਨਜ਼ਦੀਕੀ ਪਿੰਡ ਘੋੜੇਨਬ ਵਿਖੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਸਤਿਗੁਰ ਸਿੰਘ ਦੀ ਪਤਨੀ ਕਮਲ ਨੇ ਪੁਲਸ ਨੂੰ ਲਿਖਤੀ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਸਤਿਗੁਰ ਸਿੰਘ (40) ਖੇਤੀਬਾੜੀ ਦੇ ਨਾਲ-ਨਾਲ ਪੋਲਟਰੀ ਫਾਰਮ ਦਾ ਕੰਮਕਾਰ ਕਰਦਾ ਸੀ। 17 ਅਕਤੂਬਰ ਦੀ ਸ਼ਾਮ ਨੂੰ ਹਰ ਰੋਜ਼ ਦੀ ਤਰ੍ਹਾਂ ਆਪਣੇ ਖੇਤ ਬਣੇ ਪੋਲਟਰੀ ਫਾਰਮ ਵਿਚ ਰੋਟੀ ਖਾ ਕੇ ਗਿਆ ਸੀ ਜੋ ਅਗਲੇ ਦਿਨ ਸਵੇਰੇ ਤੱਕ ਘਰ ਨਹੀ ਆਇਆ। ਜਦੋਂ ਉਹ 9 ਕੁ ਵਜੇ ਆਪਣੇ ਚਾਚੇ ਸਹੁਰੇ ਮਹਿੰਦਰ ਸਿੰਘ ਨਾਲ ਖੇਤ ਗਈ ਤਾਂ ਵੇਖਿਆ ਸਤਿਗੁਰ ਸਿੰਘ ਕਮਰੇ ਅੰਦਰ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ ਤੇ ਉਸ ਦੇ ਖੱਬੇ ਪੈਰ ’ਤੇ ਕਿਸੇ ਜ਼ਹਿਰੀਲੇ ਜਾਨਵਰ ਵੱਲੋਂ ਕੱਟੇ ਜਾਣ ਦਾ ਨਿਸ਼ਾਨ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਸਤਿਗੁਰ ਸਿੰਘ ਦੀ ਕਿਸੇ ਜ਼ਹਿਰੀਲੇ ਜਾਨਵਰ ਵੱਲੋਂ ਕੱਟਣ ਨਾਲ ਮੌਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਜੇਲ੍ਹ 'ਚ ਬੰਦ MP ਦੇ ਹਮਾਇਤੀ ਲਈ ਖੜ੍ਹੀ ਹੋਈ ਮੁਸੀਬਤ! ਗੁਆਉਣੀ ਪਈ ਨੌਕਰੀ

ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਮੂਨਕ ਵਿਖੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਸਰਪੰਚ ਲਖਬੀਰ ਸਿੰਘ ਲੱਖਾ ਪੂਨੀਆ, ਸਾਬਕਾ ਸਰਪੰਚ ਬੀਰਬਲ ਸਿੰਘ ਤੇ ਕਲੱਬ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਸਰਕਾਰੀ ਤੇ ਪ੍ਰਾਈਵੇਟ ਲੱਖਾਂ ਰੁਪਏ ਦਾ ਕਰਜ਼ਾ ਹੈ । ਉਨਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਅਤੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News