ਧਾਲੀਵਾਲ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਬੋਲੇ-ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ (ਵੀਡੀਓ)

Tuesday, Oct 22, 2024 - 04:52 PM (IST)

ਧਾਲੀਵਾਲ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਬੋਲੇ-ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਦੇ ਹੱਕ 'ਚ ਬੋਲਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਰਿਆਂ ਦਾ ਭਵਿੱਖ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੀ ਮੈਂ ਸਖ਼ਤ ਨਿੰਦਾ ਕਰਦਾ ਹੈ। ਧਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਤੁਸੀਂ ਪੰਜਾਬੀਆਂ ਨੂੰ ਦਬਾਅ ਨਹੀਂ ਸਕਦੇ। ਜੇਕਰ ਗੋਦਾਮ ਖ਼ਾਲੀ ਨਹੀਂ ਸਨ ਤਾਂ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ। ਧਾਲੀਵਾਲ ਨੇ ਕਿਹਾ ਕਿ ਸਾਡੇ ਫੂਡ ਤੇ ਸਪਲਾਈ ਵਿਭਾਗ ਨੇ ਵਾਰ-ਵਾਰ ਚਿੱਠੀਆਂ ਲਿਖੀਆਂ ਅਤੇ ਅਧਿਕਾਰੀ ਦਿੱਲੀ ਮੀਟਿੰਗ ਕਰਨ ਵੀ ਗਏ। ਮੁੱਖ ਮੰਤਰੀ ਮਾਨ ਵੀ ਖ਼ੁਦ ਮੀਟਿੰਗ ਕਰਕੇ ਆਏ ਪਰ ਕੇਂਦਰ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਬੀਮਾਰੀ ਬਾਰੇ ਸਿਹਤ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਇਸ ਤੋਂ ਪਹਿਲਾਂ ਵੀ ਕੇਂਦਰ ਨੇ ਪੰਜਾਬ ਦੇ ਕਈ ਫੰਡ ਰੋਕੇ ਹੋਏ ਹਨ। ਹੁਣ ਫਿਰ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ 'ਚ ਰੁਲ੍ਹਣ ਲਈ ਭਾਜਪਾ ਨੇ ਛੱਡ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਹਰ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਕਿਸਾਨਾਂ ਦਾ ਇਕ-ਇਕ ਦਾਣਾ ਚੁੱਕਿਆ ਜਾਵੇ ਅਤੇ ਉਨ੍ਹਾਂ ਦੀ ਫ਼ਸਲ ਖ਼ਰਾਬ ਨਾ ਹੋਵੇ, ਭਾਵੇਂ ਇਸ ਦੇ ਲਈ ਸਾਨੂੰ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ। ਧਾਲੀਵਾਲ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਇਹ ਰਾਹ ਛੱਡ ਦੇਵੇ, ਜਿਹੜਾ ਉਸ ਨੇ ਪੰਜਾਬ ਪ੍ਰਤੀ ਅਪਣਾਇਆ ਹੈ ਕਿਉਂਕਿ ਉਹ ਉਸ ਨੂੰ ਬਹੁਤ ਮਹਿੰਗਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਭਾਜਪਾ ਲਈ ਪੰਜਾਬ ਦੀ ਸਿਆਸਤ ਦੇ ਦਰਵਾਜ਼ੇ ਨਹੀਂ ਖੁੱਲ੍ਹਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ Update, ਕੱਢ ਲਓ ਗਰਮ ਕੱਪੜੇ

ਧਾਲੀਵਾਲ ਨੇ ਕਿਹਾ ਕਿ ਤੁਰੰਤ ਕਿਸਾਨਾਂ ਦੀ ਫ਼ਸਲ ਚੁੱਕਣ ਦਾ ਪ੍ਰਬੰਧ ਕਰੇ, ਗੰਦੀ ਸਿਆਸਤ ਨੂੰ ਛੱਡ ਕੇ ਝੋਨੇ ਨੂੰ ਚੁੱਕਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਡੇ ਗੋਦਾਮ ਖ਼ਾਲੀ ਕਰਵਾਉਣ ਤਾਂ ਜੋ ਕਿਸਾਨਾਂ ਦੀ ਫ਼ਸਲ ਨੂੰ ਉੱਥੇ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰਾ ਪੰਜਾਬ ਗੰਭੀਰ ਸੰਕਟ 'ਚ ਹੈ ਅਤੇ ਤੁਰੰਤ ਇਸ ਦਾ ਹੱਲ ਕੀਤਾ ਜਾਵੇ। ਪੰਜਾਬ ਕਦੇ ਨਹੀਂ ਝੁਕੇ ਅਤੇ ਨਾ ਹੀ ਝੁਕਣਗੇ। ਧਾਲੀਵਾਲ ਨੇ ਕਿਹਾ ਕਿ ਕੇਂਦਰ ਨੂੰ 6 ਮਹੀਨੇ ਪਹਿਲਾਂ ਸਾਨੂੰ ਗੋਦਾਮਾਂ ਨੂੰ ਖ਼ਾਲੀ ਕਰਨ ਬਾਰੇ ਦੱਸਣਾ ਚਾਹੀਦਾ ਸੀ ਪਰ ਹੁਣ ਜਦੋਂ ਫ਼ਸਲ ਪੱਕ ਕੇ ਮੰਡੀਆਂ 'ਚ ਆ ਗਈ ਤਾਂ ਉਦੋਂ ਭਾਜਪਾ ਨੇ ਕਹਿ ਦਿੱਤਾ ਕਿ ਸਾਡੇ ਗੋਦਾਮ ਪੂਰੀ ਤਰ੍ਹਾਂ ਭਰੇ ਪਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News