ਪੰਜਾਬ ''ਚ ਇਨਸਾਨੀਅਤ ਸ਼ਰਮਸਾਰ, ਨੇਤਰਹੀਣ ਨੌਜਵਾਨ ਦੀ ਦਾਸਤਾਨ ''ਤੇ ਨਹੀਂ ਹੋਵੇਗਾ ਯਕੀਨ

Wednesday, Oct 23, 2024 - 04:15 PM (IST)

ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲੁਟੇਰਿਆਂ ਨੇ ਬੈਂਕ ਦੀ ਨੌਕਰੀ ਲਈ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਨੇਤਰਹੀਣ ਨੌਜਵਾਨ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੈ। ਪੀੜਤ ਨੇਤਰਹੀਣ ਨੌਜਵਾਨ ਕਰਨਵੀਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਬੈਂਕ ਦੀ ਨੌਕਰੀ ਦਾ ਪੇਪਰ ਦੇ ਕੇ ਵਾਪਸ ਫਿਰੋਜ਼ਪੁਰ ਪਰਤ ਰਿਹਾ ਸੀ। ਜਦੋਂ ਉਸ ਨੇ ਫਿਰੋਜ਼ਪੁਰ ਕੈਂਟ ਤੋਂ ਘਰ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਅਤੇ ਉਸ ਦੇ ਸਾਥੀ ਉਸ ਨੂੰ ਸੁੰਨਸਾਨ ਥਾਂ 'ਤੇ ਲੈ ਗਏ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ।

ਇਹ ਵੀ ਪੜ੍ਹੋ : ਚੰਡੀਗੜ੍ਹ ਧਮਾਕਾ : ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਤੋਂ NIA ਕਰੇਗੀ ਪੁੱਛਗਿੱਛ

ਪੀੜਤ ਨੇ ਕਾਫੀ ਦੇਰ ਤੱਕ ਲੁਟੇਰਿਆਂ ਨਾਲ ਮੁਕਾਬਲਾ ਕੀਤਾ ਪਰ ਲੁਟੇਰੇ ਉਸ ਦਾ ਮੋਬਾਇਲ ਅਤੇ ਸਮਾਨ ਖੋਹ ਕੇ ਅਤੇ ਬੈਗ ਖੇਤਾਂ 'ਚ ਸੁੱਟ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਜਦੋਂ ਖੇਤਾਂ 'ਚ ਇਕ ਬੈਗ ਪਿਆ ਦੇਖਿਆ ਤਾਂ ਉਸ 'ਚ ਇਕ ਡਾਇਰੀ ਮਿਲੀ, ਜਿਸ 'ਤੇ ਲਿਖੇ ਫੋਨ ਨੰਬਰਾਂ 'ਤੇ ਫੋਨ ਕਰਕੇ ਉਸ ਨੇ ਪੀੜਤ ਨੂੰ ਉਸ ਦਾ ਬੈਗ ਵਾਪਸ ਕੀਤਾ। ਪੁਲਸ ਨੂੰ ਸ਼ਿਕਾਇਤ ਮਿਲਣ 'ਤੇ ਵੱਖ-ਵੱਖ ਟੀਮਾਂ ਬਣਾ ਕੇ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪਿੰਡ ਦੇ ਸਕੂਲ 'ਚ ਵੜਿਆ ਚੀਤਾ, ਗੁਰਦੁਆਰਾ ਸਾਹਿਬ 'ਚ ਹੋ ਗਈ ਅਨਾਊਂਸਮੈਂਟ (ਵੀਡੀਓ)

ਫਿਲਹਾਲ ਐੱਸ. ਐੱਸ. ਪੀ. ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਖੇਤਾਂ 'ਚ ਡਿੱਗੇ ਹੋਏ ਬੈਗ ਅਤੇ ਕਾਗਜ਼ ਵਾਪਸ ਕਰਨ ਵਾਲੇ ਨਿਸ਼ਾਨ ਸਿੰਘ ਨੂੰ ਵੀ ਸਨਮਾਨਿਤ ਕੀਤਾ। ਪੀੜਤ ਨੌਜਵਾਨ ਨੇ ਕਿਹਾ ਕਿ ਕਾਫ਼ੀ ਦੇਰ ਤੱਕ ਉਹ ਲੁਟੇਰਿਆਂ ਨਾਲ ਲੜਦਾ ਰਿਹਾ ਪਰ ਉਹ ਜ਼ਿਆਦਾ ਗਿਣਤੀ 'ਚ ਸਨ ਅਤੇ ਲੁੱਟ ਕਰਕੇ ਭੱਜ ਗਏ। ਉਸ ਨੇ ਕਿਹਾ ਕਿ ਪੁਲਸ ਨੇ ਉਸ ਦਾ ਬਹੁਤ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਦਾ ਸਾਮਾਨ ਵੀ ਵਾਪਸ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Babita

Content Editor

Related News