ਕਾਂਗਰਸ ਨੇ ਪਹਿਲਾਂ ਲਗਾਇਆ ਐੱਸ. ਵਾਈ. ਐੱਲ ''ਤੇ ਟੱਕ, ਫਿਰ ਨਰਮ ਪਏ ਕੈਪਟਨ : ਚੰਦੂਮਾਜਰਾ

Wednesday, Jul 12, 2017 - 02:21 PM (IST)

ਪਟਿਆਲਾ - ਸੁਪਰੀਮ ਕੋਰਟ ਦੇ ਐੱਸ. ਵਾਈ. ਐੱਲ 'ਤੇ ਦਿੱਤੇ ਗਏ ਫੈਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਕੈਪਟਨ ਸਰਕਾਰ ਨਰਮ ਪੈ ਗਈ ਹੈ। ਇਹ ਕਹਿਣਾ ਹੈ ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਜਿਨ੍ਹਾਂ ਅਨੁਸਾਰ ਪਹਿਲਾਂ ਵੀ ਕਾਂਗਰਸ ਨੇ ਹੀ ਨਹਿਰ ਲਈ ਟੱਕ ਲਗਾਇਆ ਸੀ। ਹੁਣ ਵੀ ਉਹ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਨਰਮ ਹਨ। 
ਉਨ੍ਹਾਂ ਨੇ ਸਾਫ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਐੱਸ. ਵਾਈ. ਐੱਲ ਨੂੰ ਲੈ ਕੇ ਠੋਸ ਕਦਮ ਉਠਾਉਂਦੇ ਹਨ ਤਾਂ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਨੂੰ ਲੈ ਕੇ ਹੈਰਾਨੀ ਜਤਾਈ ਹੈ। 
ਚੰਦੂਮਾਜਰਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਕਿ ਪਹਿਲਾਂ ਉਹ ਐੱਸ. ਵਾਈ. ਐੱਲ. ਨਹਿਰ ਨੂੰ ਬਣਾਏ ਪਾਣੀ ਦਾ ਫੈਸਲਾ ਬਾਅਦ 'ਚ ਕੀਤਾ ਜਾਵੇਗਾ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਕਿਉਂਕਿ ਜੇ ਪਹਿਲਾਂ ਹੀ ਹਜ਼ਾਰਾਂ ਰੁਪਏ ਨਹਿਰ ਬਣਾਉਣ 'ਚ ਲਗਾ ਦਿੱਤੇ ਗਏ ਹਨ ਤਾਂ ਬਾਅਦ 'ਚ ਪਾਣੀ ਦੇਣਾ ਹੈ ਜਾਂ ਨਹੀਂ ਤਾਂ ਪੈਸੇ ਖਰਾਬ ਕਰਨ ਦਾ ਕੀ ਫਾਇਦਾ। ਪੰਜਾਬ ਕੋਲ ਇਕ ਬੂੰਦ ਵੀ ਪਾਣੀ ਨਹੀਂ ਹੈ ਕਿਸੇ ਨੂੰ ਦੇਣ ਲਈ। ਦੂਜਾ ਅਕਾਲੀ ਸਰਕਾਰ ਵਿਧਾਨ ਸਭਾ ਤੋਂ ਪਹਿਲਾਂ ਵੀ ਪ੍ਰਸਤਾਵ ਪਾਸ ਕਰ ਕਿਸਾਨਾਂ ਦੀ ਜਗਾਂ ਵਾਪਸ ਕਰ ਚੁੱਕੇ ਹਨ। 


Related News