ਕਾਂਗਰਸ ਨੇ 84 ’ਚ ਸਿੱਖਾਂ ਦੀ ਵੱਡੇ ਪੈਮਾਨੇ ’ਤੇ ਲਿੰਚਿੰਗ ਕਰ ਕੇ ਦੇਸ਼ ਨੂੰ ਸ਼ਰਮਸਾਰ ਕੀਤਾ : ਚੁਘ
Wednesday, Dec 22, 2021 - 11:42 AM (IST)
ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਬਿਆਨ ਜਾਰੀ ਕਰ ਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੂੰ ਲਿੰਚਿੰਗ ’ਤੇ ਉਨ੍ਹਾਂ ਦੇ ਟਵੀਟ ਲਈ ਸਖ਼ਤ ਫਟਕਾਰ ਲਗਾਈ। ਉਨ੍ਹਾਂ ਨੂੰ 1984 ਦੇ ਸਿੱਖ ਵਿਰੋਧੀ ਦੰਗੀਆਂ ਦੀ ਯਾਦ ਦਵਾਈ ਅਤੇ ਕਾਂਗਰਸ ਨੇਤਾ ’ਤੇ ਜਾਣਬੁੱਝ ਕੇ ਭੁੱਲਣ ਦੀ ਬਿਮਾਰੀ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਰਾਹੁਲ ਗਾਂਧੀ ਦੇ ਟਵੀਟ ਹਮਲੇ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਚੁਘ ਨੇ ਕਿਹਾ ਕਿ 2014 ਤੋਂ ਜਦੋਂ ਪੀ. ਐੱਮ. ਮੋਦੀ ਦਿੱਲੀ ’ਚ ਸੱਤਾ ’ਚ ਆਏ ਸਨ ਤਾਂ ਲਿੰਚਿੰਗ ਸ਼ਬਦ ਵਿਵਹਾਰਕ ਤੌਰ ’ਤੇ ਅਣਸੁਣਿਆ ਸੀ। 1984 ’ਚ ਦਿੱਲੀ ’ਚ ਹਜ਼ਾਰਾਂ ਸਿੱਖਾਂ ਦੀ ਲਿੰਚਿੰਗ ਤੋਂ ਅੱਖਾਂ ਬੰਦ ਕਰ ਲੈਣ ਨੂੰ ਕੋਈ ਨਹੀਂ ਭੁੱਲ ਸਕਦਾ।
ਇਹ ਵੀ ਪੜ੍ਹੋ : ਕਾਂਗਰਸ ਆਪਸੀ ਲੜਾਈ ’ਚ ‘ਇਕ-ਦੂਜੇ ਦਾ ਸਨਮਾਨ’ ਕਰਨਾ ਭੁੱਲ ਗਈ, ਸੂਬੇ ਦੀ ਸਿਆਸਤ ਹੇਠਲੇ ਪੱਧਰ ’ਤੇ : ਸ਼ਰਮਾ
ਚੁਘ ਨੇ ਕਿਹਾ ਕਿ ਕਾਂਗਰਸ ਨੇ 1984 ’ਚ ਦੇਸ਼ ਨੂੰ ਸ਼ਰਮਸਾਰ ਕੀਤਾ ਸੀ ਕਿਉਂਕਿ ਉਸ ਦੇ ਸੀਨੀਅਰ ਨੇਤਾ ਸਿੱਖਾਂ ਦੀ ਵੱਡੇ ਪੈਮਾਨੇ ’ਤੇ ਲਿੰਚਿੰਗ ਦੀ ਸਾਜਿਸ਼ ਰਚ ਰਹੇ ਸਨ। ਚੁਘ ਨੇ ਕਿਹਾ ਦੀ ਰਾਹੁਲ ਗਾਂਧੀ ਭੁੱਲਣ ਦੀ ਬਿਮਾਰੀ ਦੇ ਸ਼ਿਕਾਰ ਹਨ ਕਿਉਂਕਿ ਉਨ੍ਹਾਂ ਦੇ ਸ਼ਬਦ ਅਤੇ ਬਿਆਨ ਹਮੇਸ਼ਾ ਤੱਥਾਂ ਨਾਲ ਮੇਲ ਨਹੀਂ ਖਾਂਦੇ।
ਇਹ ਵੀ ਪੜ੍ਹੋ : ਅਭਿਸ਼ੇਕ ਸਿੰਘਵੀ ਦੇ ਟਵੀਟ ਤੋਂ ਬਾਅਦ ਜਥੇਦਾਰ ਦਾ ਮੋੜਵਾਂ ਜਵਾਬ, ਕਿਹਾ ’84 ਦਾ ਇਨਸਾਫ ਅਜੇ ਤਕ ਨਹੀਂ ਮਿਲਿਆ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ