ਜਸਪਾਲ ਤੋਂ ਬਾਅਦ ਹੁਣ ਛੋਟੇ ਬੱਚੇ ਨੂੰ ਚੁੱਕ ਪੁਲਸ ਨੇ ਥਾਣੇ 'ਚ ਕੁੱਟਿਆ (ਵੀਡੀਓ)

Wednesday, Jun 05, 2019 - 09:32 AM (IST)

ਜਲੰਧਰ (ਸੁਨੀਲ ਮਹਾਜਨ)—ਜਲੰਧਰ ਤੋਂ ਪੰਜਾਬ ਪੁਲਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ।  ਕਾਂਗਰਸੀ ਕੌਂਸਲਰ ਦੀ ਸ਼ਿਕਾਇਤ 'ਤੇ ਪੁਲਸ ਬੱਚੇ ਨੂੰ ਥਾਣੇ ਲੈ ਗਈ ਅਤੇ ਉੱਥੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਬੱਚਾ ਮਹਿਜ਼ ਆਪਣੀ ਗੇਂਦ ਲੈਣ ਲਈ ਦੂਸਰੇ ਪਲਾਟ 'ਚ ਗਿਆ ਸੀ। ਪੀੜਤ ਬੱਚੇ ਮੁਤਾਬਕ ਪੁਲਸ ਨੇ ਉਸ ਦਾ ਮੋਬਾਇਲ ਖੋਹ ਲਿਆ। ਇਸ ਦੌਰਾਨ ਕੌਂਸਲਰ ਖੁਦ ਥਾਣੇ ਪਹੁੰਚੀ ਪਰ ਮੀਡੀਆ ਟੀਮ ਦੇਖ ਕੇ ਮੌਕੇ 'ਤੇ ਫਰਾਰ ਹੋ ਗਈ। ਪੀੜਤ ਬੱਚੇ ਦੀ ਛੋਟੀ ਭੈਣ ਨੇ ਰੋਂਦੇ ਹੋਏ ਸਾਰੀ ਵਾਰਦਾਤ ਦੱਸੀ। ਪਰਿਵਾਰ ਵਾਲੇ ਆਪਣੇ ਬੱਚੇ ਦੀ ਕੁੱਟਮਾਰ ਦੀ ਖਬਰ ਸੁਣ ਕੇ ਮੌਕੇ 'ਤੇ ਪੁਲਸ ਸਟੇਸ਼ਨ ਪਹੁੰਚੇ ਅਤੇ ਇਨਸਾਫ ਦੀ ਮੰਗ ਕੀਤੀ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਨਿਕਲਿਆ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਾਫ ਪਤਾ ਚੱਲ ਰਿਹਾ ਹੈ ਕਿ ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਨੇ ਆਪਣੀ ਪੱਧਵੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਖੇਡ ਰਹੇ ਬੱਚੇ ਨੂੰ ਪੁਲਸ ਤੋਂ ਕੁੱਟਵਾਇਆ ਹੈ। ਜੋ ਕਿ ਪੁਲਸ ਮੁਲਾਜ਼ਮ ਲਈ ਵੀ ਸ਼ਰਮਨਾਕ ਵੀ ਗੱਲ ਹੈ।


author

Shyna

Content Editor

Related News