ਕਣਕ ਦਾ ਮਾਮੂਲੀ ਭਾਅ ਕਿਸਾਨਾਂ ਦੀ ਹਾਲਤ ਨੂੰ ਸੰਤੁਸ਼ਟ ਕਰਨ ਵਾਲਾ ਨਹੀਂ : ਜੌੜਾ

10/25/2017 2:44:54 PM


ਜ਼ੀਰਾ (ਅਕਾਲੀਆਂ ਵਾਲਾ) : ਕੇਂਦਰ ਸਰਕਾਰ ਨੇ ਹਾਲ ਹੀ 'ਚ ਕਣਕ ਦਾ ਭਾਅ ਵਧਾਏ ਹਨ, ਜਿਸ ਨਾਲ ਕਣਕ 1735 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗੀ ਪਰ ਜੇਕਰ ਦੇਸ਼ ਦੀ ਕਿਸਾਨੀ ਦੇ ਵਰਤਮਾਨ ਹਾਲਤਾਂ 'ਤੇ ਨਜ਼ਰ ਮਾਰੀ ਜਾਵੇ ਤਾਂ 2500 ਰੁਪਏ ਪ੍ਰਤੀ ਕੁਇੰਟਲ ਭਾਅ ਦੀ ਲਾਗਤ ਖਰਚਿਆਂ ਦੇ ਮੁਕਾਬਲੇ ਘੱਟ ਹੈ। ਕੇਂਦਰ ਨੇ ਬੇਸ਼ੱਕ ਥੋੜ੍ਹਾ ਜਿਹਾ ਭਾਅ ਵਧਾ ਕੇ ਕਿਸਾਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਸੀ ਪਰ ਇਹ ਭਾਅ ਕਿਸਾਨਾਂ ਦੀ ਹਾਲਤ ਨੂੰ ਸੰਤੁਸ਼ਟ ਕਰਨ ਵਾਲਾ ਨਹੀਂ ਹੈ। 
ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਸੀਨੀਅਰ ਆਗੂ ਹਲਕਾ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਇਸ ਨੇ ਕਿਸੇ ਵੀ ਵਰਗ ਨੂੰ ਸੰਤੁਸ਼ਟ ਨਹੀਂ ਕੀਤਾ। ਜਿਸ ਨਾਲ ਪਰਤੱਖ ਫੁਰਮਾਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਿਲਦਾ ਹੈ। ਹਿਮਾਚਲ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਮੂੰਹ ਤੱਕ ਨਹੀਂ ਲਗਾਉਣਗੇ ਅਤੇ ਭਾਜਪਾ ਨਾਲ ਹਿਮਾਚਲ ਵਿਚ ਵੀ ਗੁਰਦਾਸਪੁਰ ਵਾਲਾ ਹਸ਼ਰ ਹੋਵੇਗਾ। ਇਹ ਨਤੀਜਾ ਸਿਰਫ ਟਰੈਕਟਰਾਂ 'ਤੇ ਟੈਕਸ ਲਗਾਉਣਾ, ਜੀ. ਐਸ. ਟੀ., ਨੋਟਬੰਦੀ ਅਤੇ ਕਿਸਾਨਾਂ ਨੂੰ ਰਾਹਤ ਨਾ ਦੇਣ ਵਰਗੇ ਫੈਸਲਿਆਂ ਕਾਰਨ ਹੈ। ਇਸ ਮੌਕੇ ਬਲਵਿੰਦਰ ਸਿੰਘ ਮੱਲਵਾਲ, ਸੁਖਵਿੰਦਰ ਛਿੰਦਾ ਮੱਲਾਂਵਾਲਾ, ਸਾਰਜ ਸਿੰਘ ਸੰਧੂ ਪੀਏ ਆਦਿ ਹਾਜ਼ਰ ਸਨ।


Related News