ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਵਾਪਰਿਆ ਭਾਣਾ, ਨੌਜਵਾਨ ਕਿਸਾਨ ਦੀ ਮੌਤ
Monday, May 13, 2024 - 06:28 PM (IST)
ਸੰਗਤ ਮੰਡੀ (ਜ.ਬ.) : ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਘੁੱਦਾ ਵਿਖੇ ਪਿਛਲੀ ਦਿਨੀਂ ਕਣਕ ਨੂੰ ਲੱਗੀ ਅੱਗ ਬੁਝਾਉਣ ਸਮੇਂ ਸਰੀਰ ’ਚ ਧੂੰਆਂ ਅੰਦਰ ਜਾਣ ਕਾਰਨ ਜ਼ਖਮੀ ਹੋਏ ਨੌਜਵਾਨ ਕਿਸਾਨ ਦੀ 21 ਦਿਨਾਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਆਖਰਕਾਰ ਸਾਹਾਂ ਦੀ ਤੰਦ ਟੁੱਟ ਗਈ। ਇਕੱਤਰ ਜਾਣਕਾਰੀ ਅਨੁਸਾਰ ਬੀਤੀ 19 ਅਪ੍ਰੈਲ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੱਕੀ ਕਣਕ ਨੂੰ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਸਮੁੱਚਾ ਪਿੰਡ ਆਪੋ-ਆਪਣੇ ਸਾਧਨਾਂ ’ਤੇ ਖੇਤ ਪਹੁੰਚਿਆ। ਭਿੰਦਾ ਸਿੰਘ ਵੀ ਅੱਗ ਬੁਝਾਉਣ ਲਈ ਆਪਣਾ ਟ੍ਰੈਕਟਰ ਲੈ ਕੇ ਪਹੁੰਚਿਆ, ਜਿਸ ਨੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਜ਼ਮੀਨ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੇ ਮੂੰਹ ਰਾਹੀਂ ਧੂੰਆਂ ਸਰੀਰ ਅੰਦਰ ਚਲਾ ਗਿਆ ਅਤੇ ਉਹ ਬੀਮਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ
ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਲੁਧਿਆਣਾ ਭੇਜ ਦਿੱਤਾ ਗਿਆ ਪਰ 21 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਭਿੰਦੇ ਦੇ ਇਲਾਜ ’ਚ ਪਿੰਡ ਵਾਸੀਆਂ ਵੱਲੋਂ ਵੀ ਆਪਣਾ ਪੂਰਾ ਯੋਗਦਾਨ ਪਾਇਆ ਗਿਆ ਪਰ ਕੁਦਰਤ ਅੱਗੇ ਉਹ ਵੀ ਹਾਰ ਗਏ। ਭਿੰਦਾ ਇਕ ਮੱਧਵਰਗੀ ਕਿਸਾਨ ਸੀ, ਜੋ ਆਪਣੇ ਘਰ ਦਾ ਗੁਜ਼ਾਰਾ ਦੂਸਰੇ ਕਿਸਾਨਾਂ ਦੇ ਖੇਤਾਂ ’ਚ ਟ੍ਰੈਕਟਰ ਨਾਲ ਜ਼ਮੀਨ ਵਾਹ ਕੇ ਕਰਦਾ ਸੀ। ਭਿੰਦਾ ਇਕ ਮਿਲਣਸਾਰ ਇਨਸਾਨ ਸੀ, ਉਹ ਸਮਾਜਸੇਵੀ ਕੰਮਾਂ ’ਚ ਹਮੇਸ਼ਾ ਅੱਗੇ ਰਹਿੰਦਾ ਸੀ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਨੌਜਵਾਨਾਂ ਨਾਲ ਪਤੀ-ਪਤਨੀ ਦਾ ਵੱਡਾ ਕਾਰਾ, ਪੂਰੀ ਘਟਨਾ ਜਾਣ ਉਡਣਗੇ ਹੋਸ਼
ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਭਿੰਦਾ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ। ਨੌਜਵਾਨ ਕਿਸਾਨ ਦੀ ਮੌਤ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਕਿਸਾਨ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇ ਕੇ ਉਸ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਮਾਂ-ਧੀ ਨੇ ਇਕ-ਦੂਜੇ ਦਾ ਹੱਥ ਫੜ ਟਰੇਨ ਹੇਠਾਂ ਆ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8