ਫਿਰ ਜਗ ਜਾਹਿਰ ਹੋਇਆ ਕਾਂਗਰਸ ਦਾ ਅੰਦਰੂਨੀ ਕਲੇਸ਼ : ਭਤੀਜੇ ਨੇ ਹੀ ਖੋਲ੍ਹਿਆ ਭੱਠਲ ਖਿਲਾਫ ਮੋਰਚਾ, ਜਾਣੋ ਕੀ ਹੈ ਪੂਰਾ ਮਾਮਲਾ

Sunday, Sep 17, 2017 - 03:23 PM (IST)

ਸੰਗਰੂਰ (ਰਾਜੇਸ਼/ਹਨੀ ਕੋਹਲੀ) — ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਕੋ-ਆਰਡੀਨੇਟਰ ਤੇ ਕਾਂਗਰਸ ਮਹਿਲਾ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੇ ਭਤੀਜੇ ਦੁਰਲਭ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਕਾਂਗਰਸ ਦੇ ਸਕੱਤਰ ਕਾਂਗਰਸ ਦੇ ਸਕੱਤਰ ਵਲੋਂ ਬੀਬੀ ਭੱਠਲ ਦੀ ਸਿਫਾਰਿਸ਼ 'ਤੇ ਕਾਂਗਰਸ ਤੋਂ ਬਾਹਰ ਕੱਢ ਦੇਣ ਤੋਂ ਬਾਅਦ ਬੀਬੀ ਭੱਠਲ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਨ੍ਹਾਂ ਨੇ ਭੱਠਲ 'ਤੇ ਹਮੇਸ਼ਾ ਖੁਦ ਦੀ ਸੀਟ ਜਿੱਤਣ ਲਈ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਤਕ ਲਗਾ ਦਿੱਤਾ। ਨਾਲ ਹੀ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਨਹੀਂ ਹੈ । ਜਿਸ ਤਰ੍ਹਾਂ ਦੁਰਲਭ ਨੇ ਭੱਠਲ 'ਤੇ ਹਮਲਾ ਬੋਲਿਆ ਹੈ ਉਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ 'ਚ ਜ਼ਿਲਾ ਸੰਗਰੂਰ ਕਾਂਗਰਸ 'ਚ ਬਵਾਲ ਮਚਣਾ ਲਾਜ਼ਮੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ ਸਕੱਤਰ ਵਲੋਂ ਹਸਤਾਖਰ ਕੀਤਾ ਹੋਇਆ ਪੱਤਰ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਕਾਂਗਰਸ 'ਚ ਬਵਾਲ ਮਚ ਗਿਆ ਹੈ। ਸੋਸ਼ਲ  ਮੀਡੀਆ 'ਤੇ ਘੁੰਮ ਰਹੇ ਇਸ ਪੱਤਰ 'ਚ ਆਲ ਇੰਡਿਆ ਯੂਥ ਕਾਂਗਰਸ ਦੇ ਰਾਸ਼ਟਰੀ ਕੋ-ਆਰਡੀਨੇਟਰ ਤੇ ਕਾਂਗਰਸ ਮਹਿਲਾ ਆਗੂ ਰਾਜਿੰਦਰ ਕੌਰ ਭੱਠਲ ਨੇ ਭਤੀਜੇ ਦੁਰਲਭ ਸਿੰਘ ਸਮੇਤ ਤਿੰਨ ਹੋਰ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਗੱਲ ਕੀਤੀ ਗਈ ਹੈ, ਉਹ ਵੀ ਕਾਂਗਰਸ ਮਹਿਲਾ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੀ ਸਿਫਾਰਿਸ਼ 'ਤੇ। ਇਸ ਤੋਂ ਬਾਅਦ ਪਾਰਟੀ 'ਚ ਹੜਕੰਪ ਮਚ ਗਿਆ ਹੈ, ਕਿਉਂਕਿ ਇਸ ਪੱਤਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸੰਗਰੂਰ ਦੇ ਲਹਿਰਾਗਾਗਾ 'ਚ ਦੁਰਲਭ ਸਿੰਘ ਵੀ ਮੀਡੀਆ ਦੇ ਸਾਹਮਣੇ ਆਏ ਹਨ। ਉਨ੍ਹਾਂ ਨੇ ਨਾ ਸਿਰਫ ਇਸ ਪੱਤਰ 'ਚ ਬਰਖਾਸਤ ਕੀਤੇ ਜਾਣ ਸੰਬੰਧੀ ਸਫਾਈ ਦਿੱਤੀ ਸਗੋਂ ਬੀਬੀ ਭੱਠਲ 'ਤੇ ਵੀ ਤਿੱਖੇ ਹਮਲੇ ਬੋਲੇ। 
ਦੁਰਲਭ ਨੇ ਕਿਹਾ ਕਿ ਇਸ ਪੱਤਰ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਪੰਜਾਬ ਕਾਂਗਰਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ। ਇਸ ਦਾ ਅਧਿਕਾਰ ਤਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਕੋਲ ਹੈ। ਦੂਜਾ ਉਨ੍ਹਾਂ ਨੇ ਭੱਠਲ 'ਤੇ ਦੋਸ਼ ਲਗਾਏ ਕਿ ਭੱਠਲ ਨੇ ਹਮੇਸ਼ਆ ਆਪਣੇ ਫਾਇਦੇ ਲਈ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਜੋ ਕਾਂਗਰਸ ਹਰ ਵਾਰ ਲਹਿਰਾਗਾਗਾ ਵਿਧਾਨ ਸਭਾ ਚੋਣਾਂ ਜਿੱਤਦੀ ਸੀ ਉਹ ਲੋਕ ਸਭਾ 'ਚ ਲਹਿਰਾਗਾਗਾ ਤੋਂ ਕਿਵੇਂ ਹਾਰ ਜਾਂਦੀ ਸੀ। ਅਸਲ 'ਚ ਭੱਠਲ ਅਕਾਲੀ ਆਗੂਆਂ ਸਾਬਕਾ ਹਾਈ ਕਮਾਂਡ ਤੋਂ ਸਮੇਂ ਲੈ ਕੇ ਆਪਣੀ ਗੱਲ ਹਾਈ ਕਮਾਂਡ ਦੇ ਅੱਗੇ ਰੱਖਣਗੇ। 
ਫਿਲਹਾਲ ਜਿਸ ਤਰ੍ਹਾਂ ਦੁਰਲਭ ਬੀਬੀ ਭੱਠਲ ਦੇ ਖਿਲਾਫ ਪਹਿਲੀ ਵਾਰ ਸਾਹਮਣੇ ਆਏ ਹਨ ਇਸ ਤੋਂ ਕਾਂਗਰਸ 'ਚ ਬਵਾਲ ਵੱਧਣ ਦੇ ਆਸਾਰ ਪੈਦਾ ਹੋ ਗਏ ਹਨ।


Related News