ਫਿਰੋਜ਼ਪੁਰ ਤੋਂ ਘੁਬਾਇਆ ਅਤੇ ਬਠਿੰਡਾ ਤੋਂ ਵੜਿੰਗ ਬਣੇ ਕਾਂਗਰਸ ਦੇ ਉਮੀਦਵਾਰ

Saturday, Apr 20, 2019 - 08:40 PM (IST)

ਜਲੰਧਰ (ਵੈਬ ਡੈਸਕ)- ਆਖਰ ਕਾਫੀ ਦਿਨਾਂ ਤੋਂ ਵੱਖ ਵੱਖ ਨਾਵਾਂ ’ਤੇ ਚੱਲ ਰਹੀਆਂ ਅਟਕਲਾਂ ਨੂੰ ਖਤਮ ਕਰਦਿਆਂ ਕਾਂਗਰਸ ਹਾਈਕਮਾਂਡ ਵਲੋਂ ਬਠਿੰਡਾ ਤੇ ਫਿਰੋਜ਼ਪੁਰ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਆਖਰ ਅੱਜ ਕਰ ਦਿੱਤਾ ਗਿਆ ਹੈ। ਬਠਿੰਡਾ ਤੋਂ ਰਾਜਾ ਅਮਰਿੰਦਰ ਸਿੰਘ ਵਡ਼ਿੰਗ ਅਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਵਾਨਗੀ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨੀਕ ਵਲੋਂ ਲਿਖਤੀ ਪ੍ਰੈਸ ਰਿਲੀਜ਼ ਰਾਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਕਾਂਗਰਸ ਨੇ ਰਾਜ ਦੇ ਸਾਰੇ 13 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 11 ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਰਾਜਾ ਵਡ਼ਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਗਿੱਦਡ਼ਬਾਹਾ ਤੋਂ ਮੌਜੂਦਾ ਵਿਧਾਇਕ ਹਨ। ਜਦਕਿ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਮੌਜੂਦਾ ਸਾਂਸਦ ਹਨ, ਜੋ ਕਿ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਨ। ਇਸ ਵਾਰ ਮਨਪ੍ਰੀਤ ਬਾਦਲ ਵਲੋਂ ਬਠਿੰਡਾ ਤੋਂ ਲੋਕਸਭਾ ਚੋਣ ਲਡ਼ੇ ਜਾਣ ਤੋਂ ਨਾਂਹ ਕੀਤੇ ਜਾਣ ਕਾਰਨ ਕਾਂਗਰਸ ਨੂੰ ਉਮੀਦਵਾਰਾਂ ਦੀ ਚੋਣ ’ਚ ਮੁਸ਼ਕਿਲ ਆ ਰਹੀ ਸੀ ਕਿਉਂਕਿ ਅਕਾਲੀ ਦਲ ਦੇ ਮੁਕਾਬਲੇ ਲਈ ਕੋਈ ਹੋਰ ਮਜਬੂਤ ਉਮੀਦਵਾਰ ਸਾਹਮਣੇ ਨਹੀਂ ਸੀ ਆ ਰਿਹਾ। ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਵੀ ਬਠਿੰਡਾ ਤੋਂ ਚੋਣ ਲਡ਼ਨ ਤੋਂ ਨਾਂਹ ਕਰ ਦਿੱਤੀ ਸੀ ਤੇ ਆਖਰ ਕਾਂਗਰਸ ਨੂੰ ਯੁਵਾ ਚਿਹਰੇ ਵਡ਼ਿੰਗ ਨੂੰ ਹੀ ਮੈਦਾਨ ’ਚ ਉਤਾਰਨਾ ਪਿਆ ਹੈ। ਫਿਰੋਜ਼ਪੁਰ ਵਿਚ ਟਿਕਟ ਦੇ ਐਲਾਨ ਵਿਚ ਇਸ ਲਈ ਦੇਰੀ ਹੋਈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਣਾ ਸੋਢੀ ਨੂੰ ਟਿਕਟ ਦਿਵਾਉਣ ਲਈ ਅਡ਼ੇ ਹੋਏ ਸਨ, ਜਦਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੋਢੀ ਦੇ ਵਿਰੋਧ ’ਚ ਸਨ ਤੇ ਆਖਰ ਫੈਸਲਾ ਘੁਬਾਇਆ ਦੇ ਹੱਕ ਵਿਚ ਹੀ ਹੋਇਆ।

PunjabKesari


satpal klair

Content Editor

Related News