ਮੱਖੂ ਨਗਰ ਪੰਚਾਇਤ ਚੋਣਾਂ ਦੌਰਾਨ ਵਿਰੋਧੀਆਂ ਦੇ ਕਾਗਜ਼ ਦਾਖਲ ਨਾ ਹੋਣ ਕਾਰਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ
Saturday, Dec 09, 2017 - 01:08 AM (IST)
ਮੱਖੂ(ਵਾਹੀ, ਧੰਜੂ)—ਮੱਖੂ ਨਗਰ ਪੰਚਾਇਤ ਚੋਣਾਂ ਦੌਰਾਨ ਵਿਰੋਧੀਆਂ ਦੇ ਕਾਗਜ਼ ਦਾਖਲ ਨਾ ਹੋ ਸਕਣ ਕਾਰਨ ਕਾਂਗਰਸ ਦੇ ਉਮੀਦਵਾਰ ਨਿਰ-ਵਿਰੋਧ ਜੇਤੂ ਕਰਾਰ ਦਿੱਤੇ ਗਏ। 13 ਵਾਰਡਾਂ ਵਾਲੀ ਨਗਰ ਪੰਚਾਇਤ ਮੱਖੂ ਵਿਚ ਵਾਰਡ ਨੰ. 1 ਤੋਂ ਗੁਰਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ, ਵਾਰਡ ਨੰ. 2 ਤੋਂ ਨਵੀਨ ਗਰੋਵਰ ਪੁੱਤਰ ਰਜਿੰਦਰ ਕੁਮਾਰ, ਵਾਰਡ ਨੰ. 3 ਤੋਂ ਪਰਮਿੰਦਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਬੁੱਲ੍ਹੋਕੇ, ਵਾਰਡ ਨੰ. 4 ਤੋਂ ਸਾਜਨ ਪੁੱਤਰ ਸਰਵਨ ਮਸੀਹ ਸੰਮਾ, ਵਾਰਡ ਨੰ. 5 ਤੋਂ ਸੀਮਾ ਰਾਣੀ ਪਤਨੀ ਸਵ. ਰਮੇਸ਼ ਠੁਕਰਾਲ, ਵਾਰਡ ਨੰ. 6 ਤੋਂ ਅਮਿਤ ਕਾਲੜਾ ਪੁੱਤਰ ਵਿਜੇ ਕਾਲੜਾ, ਵਾਰਡ ਨੰ. 7 ਤੋਂ ਪੂਨਮ ਰਾਣੀ ਪਤਨੀ ਰਵੀ ਚੋਪੜਾ, ਵਾਰਡ ਨੰ. 8 ਤੋਂ ਜੌਨਥਨ ਪੁੱਤਰ ਸੁਰਿੰਦਰ, ਵਾਰਡ ਨੰ. 9 ਤੋਂ ਭੁਪਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਔਲਖ, ਵਾਰਡ ਨੰ. 10 ਤੋਂ ਮਹਿੰਦਰ ਮਦਾਨ ਪੁੱਤਰ ਅਮਰਨਾਥ ਮਦਾਨ, ਵਾਰਡ ਨੰ. 11 ਤੋਂ ਨਰਿੰਦਰ ਸਿੰਘ ਮਹਿਤਾ ਪੁੱਤਰ ਗੁਰਦੇਵ ਸਿੰਘ, ਵਾਰਡ ਨੰ. 12 ਤੋਂ ਜਗੀਰੋ ਪਤਨੀ ਮੁਖਤਿਆਰ ਸਿੰਘ, 13 ਤੋਂ ਪ੍ਰਵੀਨ ਪਤਨੀ ਪਾਦਰੀ ਬਲਦੇਵ ਨੂੰ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਪੰਜਾਬ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਮੈਦਾਨ ਵਿਚ ਉਤਾਰਿਆ ਗਿਆ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਨਾ ਕੀਤੇ ਜਾ ਸਕਣ ਕਾਰਨ ਇਹ 13 ਉਮੀਦਵਾਰ ਨਿਰ-ਵਿਰੋਧ ਜੇਤੂ ਰਹੇ ਜਿਨ੍ਹਾਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਨਗਰ ਪੰਚਾਇਤ ਮੱਖੂ ਦੀ ਕਾਰਜਸਾਧਕ ਅਫ਼ਸਰ ਮੈਡਮ ਸ਼ਰਨਜੀਤ ਕੌਰ ਤੋਂ ਇਲਾਵਾ ਜਥੇ. ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਿਜੇ ਕਾਲੜਾ ਨੇ ਕੀਤੀ। ਇਸ ਮੌਕੇ ਜਥੇ. ਜ਼ੀਰਾ, ਵਿਧਾਇਕ ਜ਼ੀਰਾ ਅਤੇ ਵਿਜੇ ਕਾਲੜਾ ਨੇ ਜਿੱਤ ਪ੍ਰਾਪਤ ਕਰ ਚੁੱਕੇ ਸਮੂਹ ਕੌਂਸਲਰਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਸ਼ਹਿਰ ਦੇ ਬਹੁ-ਪੱਖੀ ਵਿਕਾਸ ਲਈ ਜੇਕਰ ਦਿਨ ਰਾਤ ਇਕ ਕਰਨਗੇ ਤਾਂ ਆਉਣ ਵਾਲਾ ਸਮੇਂ ਵਿਚ ਵੀ ਲੋਕ ਤੁਹਾਨੂੰ ਭਰਵਾਂ ਸਾਥ ਦੇਣਗੇ।
