ਕਾਂਗਰਸ ਨੇ ਬੜੀ ਸਫ਼ਾਈ ਨਾਲ ਦਬਾਅ ਦਿੱਤਾ 27 ਲੱਖ ਦਾ ਪੈਚਵਰਕ ਘਪਲਾ

10/03/2021 3:45:05 PM

ਜਲੰਧਰ (ਖੁਰਾਣਾ)–ਮੁੱਖ ਵਿਰੋਧੀ ਦਲ ਭਾਜਪਾ ਦੇ ਕੌਂਸਲਰਾਂ ਨੇ ਪਿਛਲੇ ਦਿਨੀਂ ਨਿਗਮ ਪ੍ਰਸ਼ਾਸਨ ’ਤੇ 27 ਲੱਖ ਰੁਪਏ ਦੇ ਪੈਚਵਰਕ ਘਪਲੇ ਬਾਰੇ ਜਿਹੜੇ ਦੋਸ਼ ਲਾਏ ਸਨ, ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਕਾਂਗਰਸ ਨੇ ਬੜੀ ਸਫ਼ਾਈ ਨਾਲ ਦਬਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 27 ਲੱਖ ਰੁਪਏ ਦਾ ਇਹ ਭਾਰੀ-ਭਰਕਮ ਐਸਟੀਮੇਟ ਉਸ ਮਕਸੂਦਾਂ-ਬਿਧੀਪੁਰ ਸੜਕ ’ਤੇ ਪੈਚਵਰਕ ਲਈ ਤਿਆਰ ਕੀਤਾ ਗਿਆ ਸੀ, ਜਿਹੜਾ ਬਿਲਕੁਲ ਠੀਕ-ਠਾਕ ਹਾਲਤ ਵਿਚ ਹੈ ਅਤੇ ਉਸ ’ਤੇ 2-3 ਜਗ੍ਹਾ ’ਤੇ ਹੀ ਪੈਚਵਰਕ ਹੋਣਾ ਹੈ, ਜਿਸ ’ਤੇ ਸਿਰਫ 1-2 ਲੱਖ ਰੁਪਏ ਹੀ ਲਾਗਤ ਆਉਣੀ ਹੈ। ਪੈਚਵਰਕ ਘਪਲੇ ਦਾ ਮਾਮਲਾ ਗਰਮਾਉਣ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਸ ਸਾਈਟ ਦਾ ਦੌਰਾ ਕੀਤਾ ਸੀ ਅਤੇ ਨਿਗਮ ਪ੍ਰਸ਼ਾਸਨ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਸੀ ਕਿ ਇਸ ਟੈਂਡਰ ਤਹਿਤ ਪਿੰਡ ਲਿੱਧੜਾਂ ਨੂੰ ਜਾਣ ਵਾਲੀ ਸੜਕ ਵੀ ਬਣਾਈ ਜਾਣੀ ਸੀ ਅਤੇ ਬਿਧੀਪੁਰ ਰੋਡ ’ਤੇ ਜਿਹੜੇ ਪੈਚਵਰਕ ਹੋਣੇ ਸਨ, ਨੂੰ ਹਾਈਵੇ ਦੀਆਂ ਸੜਕਾਂ ਵਰਗੀ ਮਜ਼ਬੂਤੀ ਨਾਲ ਲਾਇਆ ਜਾਣਾ ਸੀ ਅਤੇ ਡਿਵਾਈਡਰ ਉਪਰ ਇਕ ਲੱਖ ਰੁਪਏ ਦਾ ਪੇਂਟ ਵੀ ਇਸੇ ਟੈਂਡਰ ਨਾਲ ਹੋਣਾ ਸੀ।

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ

ਫਿਰ ਵੀ ਕਾਂਗਰਸ ਦੇ ਹੀ ਕੌਂਸਲਰਾਂ ਨੇ 27 ਲੱਖ ਰੁਪਏ ਦੇ ਇਸ ਪੈਚਵਰਕ ਘਪਲੇ ’ਤੇ ਸਵਾਲ ਉਠਾਉਣੇ ਸ਼ੁਰੂ ਕੀਤੇ ਹੋਏ ਸਨ, ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਨਿਗਮ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਕਿ ਇਸ ਐਸਟੀਮੇਟ ਅਤੇ ਟੈਂਡਰ ਤਹਿਤ ਕੰਮ ਨਹੀਂ ਹੋਣਾ ਚਾਹੀਦਾ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਦੇ ਇਕ ਉੱਚ ਅਧਿਕਾਰੀ ਨੇ ਠੇਕੇਦਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਮਕਸੂਦਾਂ-ਬਿਧੀਪੁਰ ਸੜਕ ’ਤੇ ਪੈਚਵਰਕ ਦਾ ਟੈਂਡਰ ਕੋਈ ਠੇਕੇਦਾਰ ਨਾ ਭਰੇ। ਹੁਣ ਵੇਖਣਾ ਹੈ ਕਿ ਨਿਗਮ ਉਸ ਟੈਂਡਰ ਨੂੰ ਰੀਕਾਲ ਕਰਦਾ ਹੈ ਅਤੇ ਮੌਕੇ ’ਤੇ ਕੰਮ ਕਰਵਾਇਆ ਜਾਂਦਾ ਹੈ ਜਾਂ ਨਹੀਂ। ਇਸੇ ਵਿਚਕਾਰ ਇਲਾਕੇ ਦੇ ਕਾਂਗਰਸੀ ਕੌਂਸਲਰ ਦੇਸਰਾਜ ਜੱਸਲ ਇਥੋਂ ਤੱਕ ਕਹਿ ਚੁੱਕੇ ਹਨ ਕਿ ਜੇਕਰ ਇਸ ਟੈਂਡਰ ਤਹਿਤ ਉਕਤ ਸੜਕ ’ਤੇ ਕੰਮ ਕਰਵਾਇਆ ਗਿਆ ਤਾਂ ਉਹ ਹੋਣ ਵਾਲੇ ਖਰਚ ’ਤੇ ਪੂਰੀ ਨਜ਼ਰ ਰੱਖਣਗੇ।

ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ’ਤੇ ਸਸਪੈਂਸ ਬਰਕਰਾਰ, ਹਰੀਸ਼ ਚੌਧਰੀ ਬੋਲੇ-ਹਾਈਕਮਾਨ ਲਵੇਗਾ ਫ਼ੈਸਲਾ

ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੋਏ ਘਪਲੇ ਨੂੰ ਸਾਬਿਤ ਹੀ ਨਹੀਂ ਕਰ ਸਕੀ ਕਾਂਗਰਸ ਸਰਕਾਰ
ਜਦੋਂ ਜਲੰਧਰ ਨਿਗਮ ’ਤੇ ਲਗਾਤਾਰ 10 ਸਾਲ ਅਕਾਲੀ-ਭਾਜਪਾ ਦਾ ਰਾਜ ਰਿਹਾ, ਉਦੋਂ ਵੀ ਲਗਭਗ 11 ਸਾਲ ਪਹਿਲਾਂ ਮਕਸੂਦਾਂ-ਬਿਧੀਪੁਰ ਸੜਕ ਦੇ ਨਿਰਮਾਣ ਨੂੰ ਲੈ ਕੇ ਘਪਲਾ ਹੋਇਆ ਸੀ। ਇਸ ਦੌਰਾਨ ਵਿਰੋਧੀ ਧਿਰ ਵਿਚ ਬੈਠੇ ਕਾਂਗਰਸੀ ਆਗੂਆਂ ਨੇ ਦੋਸ਼ ਲਾਏ ਸਨ ਕਿ ਉਕਤ ਠੇਕੇਦਾਰ ਨੇ ਪੇਮੈਂਟ ਲੈਣ ਦੇ ਬਾਵਜੂਦ ਸੜਕ ਦਾ ਨਿਰਮਾਣ ਨਹੀਂ ਕਰਵਾਇਆ ਅਤੇ ਘਪਲਾ ਉਜਾਗਰ ਹੋਣ ’ਤੇ ਨਿਗਮ ਨੇ ਲਗਭਗ 2 ਕਰੋੜ ਰੁਪਏ ਦਾ ਦੋਬਾਰਾ ਟੈਂਡਰ ਲਾ ਕੇ ਸੜਕ ਦੇ ਨਿਰਮਾਣ ਦਾ ਕੰਮ ਪੂਰਾ ਕਰਵਾਇਆ। ਕਾਂਗਰਸ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਲਗਭਗ 11 ਸਾਲ ਪਹਿਲਾਂ ਸਟੇਟ ਵਿਜੀਲੈਂਸ ਨੂੰ ਕੀਤੀ ਗਈ ਸੀ। ਕਾਂਗਰਸ ਨੂੰ ਪੰਜਾਬ ਵਿਚ ਆਇਆਂ ਅੱਜ ਸਾਢੇ 4 ਸਾਲ ਅਤੇ ਜਲੰਧਰ ਨਿਗਮ ਦੀ ਸੱਤਾ ਸੰਭਾਲਿਆਂ 4 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਕਾਂਗਰਸੀ ਆਗੂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੋਏ ਘਪਲੇ ਦੀ ਜਾਂਚ ਤੱਕ ਪੂਰੀ ਨਹੀਂ ਕਰਵਾ ਸਕੇ ਅਤੇ ਇਸ ਮਾਮਲੇ ਵਿਚ ਸਟੇਟ ਵਿਜੀਲੈਂਸ ਦੇ ਹੱਥ ਬਿਲਕੁਲ ਖਾਲੀ ਹਨ।ਉਂਝ ਵਿਜੀਲੈਂਸ ਅਧਿਕਾਰੀ ਇਸ ਮਾਮਲੇ ਵਿਚ ਕਈ ਵਾਰ ਅਧਿਕਾਰੀਆਂ ਤੇ ਸ਼ਿਕਾਇਤਕਰਤਾ ਆਦਿ ਨੂੰ ਤਲਬ ਕਰ ਚੁੱਕੇ ਹਨ ਪਰ ਘਪਲਾ ਸਾਬਿਤ ਹੋਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਕਾਂਗਰਸੀ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਜਿਸ ਤਰ੍ਹਾਂ ਕਾਂਗਰਸੀ ਆਗੂਆਂ ਨੇ 27 ਲੱਖ ਦੇ ਪੈਚਵਰਕ ਘਪਲੇ ਦੇ ਮਾਮਲੇ ਨੂੰ ਬੜੀ ਸਫਾਈ ਨਾਲ ਦਬਾਅ ਦਿੱਤਾ ਹੈ, ਉਸ ਨਾਲ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਨਿਗਮ ਅਧਿਕਾਰੀਆਂ ’ਤੇ ਕਿਸੇ ਸਰਕਾਰ ਦਾ ਵੱਸ ਨਹੀਂ ਚੱਲਦਾ।

ਇਹ ਵੀ ਪੜ੍ਹੋ : ਬਲਾਚੌਰ ਵਿਖੇ ਕਾਰ ਤੇ ਕੰਬਾਇਨ ਦੀ ਹੋਈ ਭਿਆਨਕ ਟੱਕਰ, 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News