ਆਜ਼ਾਦ ਉਮੀਦਵਾਰ ਵਲੋਂ ਕਾਂਗਰਸ ਦਾ ਸਮਰਥਨ, ਮੁਕਾਬਲਾ ਹੋਇਆ ਸਖਤ

02/21/2018 7:17:11 PM

ਬੁਢਲਾਡਾ (ਮਨਜੀਤ) : ਸਥਾਨਕ ਸ਼ਹਿਰ ਦੇ ਵਾਰਡ ਨੰ:2 ਦੀ ਉਪ ਚੋਣ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੀਰਥ ਸਿੰਘ ਸਵੀਟੀ ਦੇ ਹੱਕ ਵਿਚ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਨੇ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਇਸ ਵਾਰਡ ਵਿਚ ਹੁਣ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਭਾਸ਼ ਵਰਮਾ ਵਿਚ ਸਿੱਧਾ ਸਖਤ ਮੁਕਾਬਲਾ ਹੋ ਗਿਆ ਹੈ। ਹੁਣ ਲੋਕਾਂ ਦਾ ਕਹਿਣਾ ਹੈ ਕਿ ਹੁਣ ਕੁੰਡੀਆਂ ਦੇ ਸਿੰਙ ਫਸ ਗਏ ਨਿਤਰੂ ਬੜੇਵੇ ਖਾਣੀ। ਅੱਜ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ, ਸੀਨੀਅਰੀ ਕਾਂਗਰਸੀ ਆਗੂ ਰਣਜੀਤ ਸਿੰਘ ਦੋਦੜਾ, ਹਰਪ੍ਰੀਤ ਸਿੰਘ ਪਿਆਰੀ, ਨਵੀਨ ਕਾਲਾ ਬੋਹਾ, ਸਰਪੰਚ ਜਗਦੇਵ ਸਿੰਘ ਘੋਗਾ, ਕੇ.ਸੀ ਬਾਵਾ ਬੱਛੌਆਣਾ, ਬਲਵਿੰਦਰ ਸਿੰਘ ਸੈਦੇਵਾਲਾ, ਜੁਗਰਾਜ ਕਾਲਾ ਬਰੇਟਾ, ਬਲਵਿੰਦਰ ਸਿੰਘ ਆਡਿਆਵਾਲੀ ਨੇ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਤੀਰਥ ਸਿੰਘ ਸਵੀਟੀ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਸਮੁੱਚੇ ਸ਼ਹਿਰ ਦਾ ਵਿਕਾਸ ਕਰਵਾਉਣਗੇ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਹਾਕਮਵਾਲਾ, ਕੋਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਧਲੇਵਾਂ, ਸ਼ਹਿਰੀ-1 ਦੇ ਪ੍ਰਧਾਨ ਬਿੱਟੂ ਚੋਧਰੀ,-2 ਦੇ ਪ੍ਰਧਾਨ ਵਿੱਕੀ ਬੱਤਰਾ, ਯੂਥ ਪ੍ਰਧਾਨ ਤਨਜੋਤ ਸਾਹਨੀ ਆਦਿ ਨੇ ਪਾਰਟੀ ਉਮੀਦਵਾਰ ਸੁਭਾਸ਼ ਵਰਮਾ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾ ਮੰਗੀਆਂ।


Related News