ਜ਼ਿਲ੍ਹਾ ਗੁਰਦਾਸਪੁਰ ''ਚ ਕੋਰੋਨਾ ਦੇ 32 ਨਵੇਂ ਕੇਸਾਂ ਦੀ ਪੁਸ਼ਟੀ

08/17/2020 7:39:28 PM

ਗੁਰਦਾਸਪੁਰ,(ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਵਾਧਾ ਜਾਰੀ ਰਿਹਾ ਅਤੇ ਅੱਜ ਵੀ 32 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਜ਼ਿਲ੍ਹਾ ਗੁਰਦਾਸਪੁਰ ’ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜੋ 32 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਉਨ੍ਹਾਂ ’ਚ ਗੁਰਦਾਸਪੁਰ ਸ਼ਹਿਰ ਦੇ 9 ਮਰੀਜ਼ ਸ਼ਾਮਲ ਹਨ। ਜਦਕਿ ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੈ।

ਕਿਹਾ ਜਾ ਰਿਹਾ ਹੈ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਸਮੇਤ ਇਸ ਪੁਲਸ ਸਟੇਸ਼ਨ ਦਾ ਮੁੰਸ਼ੀ ਵੀ ਪਾਜ਼ੇਟਿਵ ਪਾਏ ਜਾਣ ਤੇ ਇਕਾਂਤਵਾਸ ਹੋ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ’ਚ ਕੁਲ 50178 ਲੋਕਾਂ ਦੇ ਕੋਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ ਅਤੇ ਇਨ੍ਹਾਂ ਵਿਚੋਂ 49526 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਦਕਿ ਜ਼ਿਲ੍ਹਾ ਗੁਰਦਾਸਪੁਰ ’ਚ ਹੁਣ ਤੱਕ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1198 ਹੈ ਅਤੇ 1666 ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲ੍ਹਾ ਗੁਰਦਾਸਪੁਰ ’ਚ ਇਸ ਕੋਰੋਨਾ ਮਹਾਂਮਾਰੀ ਨੂੰ 625 ਲੋਕ ਹਰਾਉਣ ’ਚ ਵੀ ਸਫਲ ਹੋਏ ਹਨ।

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਕੋਰੋਨਾ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਫੈਲਣ ਤੋਂ ਰੋਕਣ ਦੇ ਲਈ ਲੋਕਾਂ ਨੂੰ ਕਿਹਾ ਕਿ ਕੋਰੋਨਾ ਟੈਸਟ ਕਰਵਾਉਣਾ ਜਰੂਰੀ ਹੈ। ਸਿਹਤ ਵਿਭਾਗ ਦੀ ਟੀਮਾਂ ਜ਼ਿਲ੍ਹੇ ਭਰ ’ਚ ਅਤੇ ਵਿਸ਼ੇਸ ਕਰਕੇ ਕੋਰੋਨਾ ਪੀਡ਼ਤ ਇਲਾਕਿਆਂ ’ਚ ਟੈਸਟ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਤੇ ਕੋਰੋਨਾ ਪੀਡ਼ਤ ਦੀ ਪਹਿਚਾਣ ਹੋਣ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਬੁਖਾਰ ਜਾ ਸਾਂਹ ਲੈਣ ’ਚ ਤਕਲੀਫ ਹੋਵੇ ਤਾਂ ਉਹ ਆਪਣਾ ਕੋਰੋਨਾ ਦਾ ਟੈਸਟ ਕਰਵਾਉਣ ਅਤੇ ਆਪਣੇ-ਆਪ ਨੂੰ ਇਕਾਂਤਵਾਸ ’ਚ ਰੱਖਣ। ਇਸ ਤਰ੍ਹਾਂ ਉਹ ਆਪਣਾ ਆਕਸੀਜਨ ਲੈਵਲ ਦਿਨ ’ਚ ਦੋ ਵਾਰ ਜਰੂਰ ਚੈੱਕ ਕਰਨ ਅਤੇ ਆਕਸੀਜਨ ਲੈਵਲ 95 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣਾ ਚਾਹੀਦਾ। ਸਿਵਲ ਸਰਜਨ ਨੇ ਕਿਹਾ ਕਿ ਜਿਨ੍ਹਾਂ ਦੀ ਉਮਰ 60 ਤੋਂ ਜਿਆਦਾ ਹੈ। ਉਨ੍ਹਾਂ ਨੂੰ ਆਪਣਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਸ ਉਮਰ ’ਚ ਕੋਰੋਨਾ ਬਿਮਾਰੀ ਹੋਣ ਦਾ ਡਰ ਜਿਆਦਾ ਹੁੰਦਾ ਹੈ।


Bharat Thapa

Content Editor

Related News