ਰੂਪਨਗਰ ਜ਼ਿਲ੍ਹੇ ’ਚ 12 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸਟੀ

Thursday, Jul 30, 2020 - 02:04 PM (IST)

ਰੂਪਨਗਰ ਜ਼ਿਲ੍ਹੇ ’ਚ 12 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸਟੀ

ਰੂਪਨਗਰ,(ਵਿਜੇ ਸ਼ਰਮਾ)- ਜ਼ਿਲਾ ਰੂਪਨਗਰ ’ਚ ਕੋਰਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅੱਜ ਜ਼ਿਲਾ ਰੂਪਨਗਰ ’ਚ ਆਏ 12 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਨਾਲ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਐਕਟਿਵ ਮਰੀਜ਼ਾਂ ਦਾ ਆਂਕਡ਼ਾ 59 ’ਤੇ ਪਹੁੰਚ ਗਿਆ। ਇਸਦੇ ਨਾਲ ਅੱਜ 4 ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਜਾਣਕਾਰੀ ਮਿਲੀ ਹੈ।

ਹਾਲਾਂਕਿ ਹੁਣ ਤੱਕ ਜ਼ਿਲੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐੱਸ.ਡੀ.ਐੱਮ. ਗੁਰਵਿੰਦਰ ਸਿੰਘ ਜੌਹਲ ਸਮੇਤ 187 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਵਸਥ ਹੋ ਚੁੱਕੇ ਹਨ। ਅੱਜ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ. ਸੀ. ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਤੋਂ 38 ਸਾਲਾ ਅਤੇ 32 ਸਾਲਾ ਮਹਿਲਾ, 22 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸਦੇ ਨਾਲ-ਨਾਲ ਨੂਰਪੁਰਬੇਦੀ ਤੋਂ ਵੀ ਅੱਜ ਇਕ 40 ਸਾਲਾ ਮਹਿਲਾ, ਪਿੰਡ ਟਿੱਬਾ ਟੱਪਰੀਆਂ ਤੋਂ 80 ਸਾਲਾ ਮਹਿਲਾ, ਨਿੱਕੀ ਨੰਗਲ ਤੋਂ 49 ਸਾਲਾ ਵਿਅਕਤੀ, ਅਨੰਦਪੁਰ ਸਾਹਿਬ ਤੋਂ 32 ਸਾਲਾ ਵਿਅਕਤੀ, ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਰਾਮਪੁਰ ਬੇਟ ਦਾ 26 ਸਾਲਾ ਨੌਜਵਾਨ, ਪਿੰਡ ਖਾਬਡ਼ਾਂ ਤੋਂ 19 ਸਾਲਾ ਅਤੇ ਮੋਰਿੰਡਾ ਤੋਂ 16 ਸਾਲਾ ਲਡ਼ਕੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਦੋ ਕਿ ਭਰਤਗਡ਼੍ਹ ਨੇਡ਼ੇ ਪਿੰਡ ਚੈਡ਼ੀਆਂ ਤੋਂ ਵੀ 80 ਸਾਲਾ ਮਹਿਲਾ ਅਤੇ 18 ਸਾਲਾ ਲਡ਼ਕੀ ਦੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਰੂਪਨਗਰ ’ਚ ਹੁਣ ਤੱਕ ਕੋਰੋਨਾ ਸਬੰਧੀ 20,809 ਸੈਂਪਲ ਲਏ ਜਾ ਚੁੱਕੇ ਹਨ। ਜਿਨਾਂ ’ਚੋਂ 19,968 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋ ਕਿ 615 ਦੀ ਰਿਪੋਰਟ ਹਾਲੇ ਤਕ ਪੈਂਡਿੰਗ ਹੈ।

ਇਸਦੇ ਨਾਲ ਹੀ ਅੱਜ 330 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ 250 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਜਦੋ ਕਿ 187 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ ਅਤੇ ਆਪਣੇ-ਆਪਣੇ ਘਰ ਜਾ ਚੁੱਕੇ ਹਨ। ਜਿਸਦੇ ਬਾਅਦ ਜ਼ਿਲੇ ’ਚ ਹੁਣ ਕੋਰੋਨਾ ਪਾਜ਼ੇਟਿਵ ਐਕਟਿਵ ਮਾਮਲਿਆਂ ਦੀ ਗਿਣਤੀ 59 ਹੋ ਗਈ ਹੈ। ਜਦੋ ਕਿ 4 ਲੋਕਾਂ ਦੀ ਕੋਰੋਨਾ ਦੇ ਕਾਰਣ ਮੌਤ ਹੋ ਚੁੱਕੀ ਹੈ। ਡੀ. ਸੀ. ਸੋਨਾਲੀ ਗਿਰੀ ਨੇ ਜ਼ਿਲਾ ਵਾਸੀਆਂ ਨੂੰ ਕੋਰੋਨਾ ਦੇ ਸਬੰਧ ’ਚ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੁਆਰਾ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।


author

Bharat Thapa

Content Editor

Related News