ਮੁਕਤਸਰ ਵਿਚ ਪ੍ਰਸ਼ਾਸਨ ਵਲੋ ਕੀਤਾ ਗਿਆ ਸਦਭਾਵਨਾ ਦੌੜ ਆਯੋਜਨ

Tuesday, Oct 31, 2017 - 04:55 PM (IST)

ਮੁਕਤਸਰ ਵਿਚ ਪ੍ਰਸ਼ਾਸਨ ਵਲੋ ਕੀਤਾ ਗਿਆ ਸਦਭਾਵਨਾ ਦੌੜ ਆਯੋਜਨ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਅੱਜ ਪੂਰੇ ਦੇਸ਼ ਵਿਚ ਸ੍ਰੀ ਬਲਵ ਭਾਈ ਪਟੇਲ ਦਾ ਜਨਮ ਦਿਹਾੜੇ ਦੇ ਸਬੰਧ ਵਿਚ ਇਕ ਸਦਭਾਵਨਾ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਕਰੀਬ ਸਾਝੇ 7 ਵਜੇ ਜ਼ਿਲਾ ਪ੍ਰਸ਼ਾਸਨ ਵਲੋਂ ਇਕ ਦੌੜ ਕਰਵਾਈ ਗਈ ਜਿਸ ਵਿਚ ਵੱਖ-2 ਸਕੂਲਾਂ ਦੇ ਵਿਦਿਆਰਥੀਆਂ ਅਤੇ ਖਿਡਾਰੀਆ ਨੇ ਭਾਗ ਲਿਆ ਅਤੇ ਇਕ ਕਿਲੋ ਮੀਟਰ ਦੀ ਦੌੜ ਲਗਾਈ ਜੋ ਮੁਕਤਸਰ ਸ਼ਹਿਰ ਦੇ ਜ਼ਿਲਾ ਰੇਡਕ੍ਰਾਸ ਭਵਨ ਤੋ ਸ਼ੁਰੂ ਹੋ ਕੇ ਵਾਪਸ ਜ਼ਿਲਾ ਰੇਡਕ੍ਰਾਸ ਭਵਨ ਵਿਖੇ ਆ ਕੇ ਸਮਾਪਤ ਹੋਈ।

PunjabKesari

ਇਸ ਮੌਕੇ ਮੁਕਤਸਰ ਸ਼ਹਿਰ ਦੇ ਐਸ. ਡੀ. ਐਮ. ਰਾਜਪਾਲ ਸਿੰਘ ਅਤੇ ਐਸ. ਪੀ. ਡੀ. ਬਲਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੌੜ ਵਿਚ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਦੌੜਕਾ ਦਾ ਸਨਮਾਨ ਕੀਤਾ ਗਿਆ। ਜ਼ਿਲਾ ਖੇਡ ਅਫਸਰ ਨੇ ਆਏ ਹੋਏ ਮਹਿਮਾਨ ਦਾ ਧਨਵਾਦ ਕੀਤਾ। ਐਸ. ਡੀ. ਆਮ ਰਾਜਪਾਲ ਸਿੰਘ ਨੇ ਵ ਪਹਿਲੇ ਦੂਜੇ ਸਥਾਨ 'ਤੇ ਆਉਣ ਵਾਲੇ ਖਿਡਾਰੀਆ ਨੂੰ ਬਲਵ ਭਾਈ ਪਟੇਲ ਦੇ ਜੀਵਨ ਬਾਰੇ ਚਾਨਣਾ ਪਾਇਆ। ਐਸ. ਡੀ. ਐਮ. ਰਾਜ ਪਾਲ ਸਿੰਘ ਨੇ ਦਸਿਆ ਕਿ ਅਸੀਂ ਸਾਰੇ ਦੇਸ਼ ਵਿਚ ਵਲਬ ਭਾਈ ਪਟੇਲ ਦਾ ਜਨਮ ਦਿਹਾੜੇ ਦੇ ਮੌਕੇ 'ਤੇ ਦੌੜ ਦਾ ਆਯੋਜਨ ਕੀਤਾ ਗਿਆ ਹੈ।
ਐਸ. ਡੀ. ਐਮ ਮੁਕਤਸਰ ਨੇ ਦਸਿਆ ਨੇ ਕਿ ਅੱਜ ਸਾਰੇ ਦੇਸ਼ ਵਿਚ ਸਾਡੇ ਬਹੁਤ ਹੀ ਸਤਿਕਾਰ ਯੋਗ ਸਵ. ਸ੍ਰੀ ਵਲਬ ਭਾਈ ਪਟੇਲ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸਦੇ ਚਲਦੇ ਅੱਜ ਮੁਕਤਸਰ ਵਿਖੇ ਇਕ ਸਦਭਾਵਨਾ ਦੌੜ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਜ਼ਿਲਾ ਮੁਕਤਸਰ ਦੇ ਹਰ ਕੋਨੇ ਤੋ ਆਏ ਬਚਿਆ ਨੇ ਭਾਗ ਲਿਆ ਹੈ।


Related News