ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ਦੇ ਸ਼ਿਕਾਇਤ ਨੰਬਰ ਜਾਰੀ

Thursday, Jul 18, 2024 - 01:31 PM (IST)

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ਦੇ ਸ਼ਿਕਾਇਤ ਨੰਬਰ ਜਾਰੀ

ਫਾਜ਼ਿਲਕਾ (ਨਾਗਪਾਲ, ਲੀਲਾਧਰ) : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਆਮ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ਦੇ ਸ਼ਿਕਾਇਤ ਨੰਬਰਾਂ ਸਮੇਤ ਹੜ੍ਹ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਇਨ੍ਹਾਂ ਨੰਬਰਾਂ ’ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਜਾਂ ਸਬੰਧਿਤ ਜਾਣਕਾਰੀਆਂ ਹਾਸਲ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨੰਬਰ 01638-262153 ਹੈ।

ਇਸੇ ਤਰ੍ਹਾਂ ਅਬੋਹਰ ਵਿਖੇ ਉਪ-ਮੰਡਲ ਪੱਧਰ ਦੇ ਹੜ੍ਹ ਕੰਟਰੋਲ ਰੂਮ ਦਾ ਨੰਬਰ 01634-220546 ਹੈ ਅਤੇ ਜਲਾਲਾਬਾਦ ਲਈ ਇਹ ਨੰਬਰ 01638-251373 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ’ਤੇ ਹੜ੍ਹ ਨਾਲ ਸਬੰਧੀ ਜਾਣਕਾਰੀ ਤੋਂ ਇਲਾਵਾ ਪੀਣ ਦੇ ਗੰਦੇ ਪਾਣੀ ਦੀ ਸਪਲਾਈ ਸਬੰਧੀ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਹੈਲਪਲਾਈਨ ਨੰਬਰ 1800 180 246 ਹੈ।

ਫਾਜ਼ਿਲਕਾ ਸ਼ਹਿਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਦੀ ਬਲਾਕੇਜ ਸਬੰਧੀ/ਸਟਰੀਟ ਲਾਈਟ ਸ਼ਿਕਾਇਤ ਲਈ ਕੰਪਲੇਟ ਹੈਲਪਲਾਈਨ ਨੰਬਰ 01638-264501 ਰਾਹੀਂ ਨਗਰ ਕੌਂਸਲ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤਰ੍ਹਾਂ ਹੀ ਜਲਾਲਾਬਾਦ ਸ਼ਹਿਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਦੀ ਬਲਾਕੇਜ ਸਬੰਧੀ/ਸਟਰੀਟ ਲਾਈਟ ਸਬੰਧੀ ਸ਼ਿਕਾਇਤ ਲਈ 01638-251021 ’ਤੇ ਕਰ ਸਕਦੇ ਹਨ। ਇਸੇ ਤਰ੍ਹਾਂ ਅਬੋਹਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਹੈਲਪ ਲਾਈਨ ਨੰਬਰ 14420 ’ਤੇ ਆਪਣੀ ਸੀਵਰੇਜ ਦੇ ਬਲਾਕੇਜ ਸਬੰਧੀ ਅਤੇ ਸਟਰੀਟ ਲਾਈਟ ਸਬੰਧੀ ਸ਼ਿਕਾਇਤ ਲਈ 83635 20500 ਜਾਂ 83666 70840 ’ਤੇ ਸੰਪਰਕ ਕਰ ਸਕਦੇ ਹਨ।


author

Babita

Content Editor

Related News