ਸੜਕ ਹਾਦਸੇ ''ਚ ਨੌਜਵਾਨ ਦੀ ਗਈ ਸੀ ਜਾਨ, ਹੁਣ ਪਰਿਵਾਰ ਨੂੰ ਮਿਲੇਗਾ 20 ਲੱਖ ਰੁਪਏ ਮੁਆਵਜ਼ਾ
Tuesday, Jun 03, 2025 - 12:31 PM (IST)

ਮੋਹਾਲੀ- ਰੋਜ਼ਾਨਾ ਸੜਕ ਹਾਦਸਿਆਂ 'ਚ ਲੱਖਾਂ ਲੋਕ ਜਾਨ ਗੁਆਉਂਦੇ ਹਨ। ਇਸ ਦੌਰਾਨ ਕਈ ਲੋਕਾਂ ਨੂੰ ਇਨਸਾਫ਼ ਮਿਲ ਜਾਂਦਾ ਹੈ, ਜਦਕਿ ਕਈ ਲੋਕ ਅਦਾਲਤਾਂ ਦੇ ਚੱਕਰ ਮਾਰਦੇ ਹੀ ਰਹਿ ਜਾਂਦੇ ਹਨ। ਇਸੇ ਦੌਰਾਨ ਸਾਲ 2024 'ਚ ਇਕ ਸੜਕ ਹਾਦਸੇ ਦੌਰਾਨ ਇਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ।
ਇਹ ਹਾਦਸਾ 12 ਮਾਰਚ 2024 ਨੂੰ ਸੈਕਟਰ-76 'ਚ ਹੋਇਆ ਸੀ। 24 ਸਾਲਾ ਗਗਨਦੀਪ ਸਿੰਘ ਜ਼ਿਲ੍ਹਾ ਅਦਾਲਤ 'ਚ ਵਕੀਲ ਦੇ ਕਲਰਕ ਵਜੋਂ ਤਾਇਨਾਤ ਸੀ ਤੇ ਇਸ ਦਿਨ ਛੁੱਟੀ ਤੋਂ ਬਾਅਦ ਉਹ ਆਪਣੇ ਚਾਚੇ ਨਾਲ ਘਰ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ।
ਇਹ ਵੀ ਪੜ੍ਹੋ- ਮੁੰਬਈ ਨੂੰ ਹਰਾਉਣ ਮਗਰੋਂ ਪੰਜਾਬ ਦੇ ਇਸ ਖਿਡਾਰੀ 'ਤੇ ਭੜਕੇ 'ਸਰਪੰਚ ਸਾਬ੍ਹ' ! ਵੀਡੀਓ ਹੋ ਰਹੀ ਵਾਇਰਲ
ਇਸ ਦੌਰਾਨ ਜਦੋਂ ਉਹ ਪੰਜਾਬ ਰੋਡਵੇਜ਼ ਦੀ ਬੱਸ 'ਚ ਚੜ੍ਹਨ ਲੱਗੇ ਤਾਂ ਚਾਚਾ ਨਰੇਸ਼ ਕੁਮਾਰ ਤਾਂ ਬੱਸ 'ਚ ਚੜ੍ਹ ਗਏ, ਪਰ ਜਦੋਂ ਗਗਨਦੀਪ ਚੜ੍ਹਨ ਲੱਗਾ ਤਾਂ ਡਰਾਈਵਰ ਨੇ ਬੱਸ ਚਲਾ ਕੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਖਿੜਕੀ 'ਚ ਖੜ੍ਹਾ ਗਗਨਦੀਪ ਹੇਠਾਂ ਡਿੱਗ ਗਿਆ ਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਤੇ 70 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ। ਇਸ ਮਗਰੋਂ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਬੱਸ ਡਰਾਈਵਰ ਅਕਬਰ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਤੇ ਪੀੜਤ ਪਰਿਵਾਰ ਨੂੰ 20.44 ਲੱਖ ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ।
ਇਹ ਵੀ ਪੜ੍ਹੋ- ਫ਼ੋਨ ਹੀ ਬਣੇ ਜਾਸੂਸ ! ਹਰ 5 ਮਿੰਟ ਬਾਅਦ ਸਕ੍ਰੀਨਸ਼ਾਟ ਲੈ ਰਹੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e