ਸੜਕ ਹਾਦਸੇ ''ਚ ਮਰਨ ਵਾਲੇ ਦੇ ਵਾਰਸਾਂ ਲਈ 24,49,200 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ
Tuesday, Jun 26, 2018 - 12:40 PM (IST)

ਚੰਡੀਗੜ੍ਹ (ਸੰਦੀਪ) : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਨੇ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਮ੍ਰਿਤਕ ਦੇ ਪਰਿਵਾਰ ਲਈ 24,49,200 ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ ਹੈ। ਅਦਾਲਤ ਨੇ ਮੁਆਵਜ਼ਾ ਰਾਸ਼ੀ ਇੰਸ਼ੋਰੈਂਸ ਕੰਪਨੀ, ਵਾਹਨ ਚਾਲਕ, ਵਾਹਨ ਮਾਲਕ ਨੂੰ ਸਾਂਝੇ ਤੌਰ 'ਤੇ ਦੇਣ ਦੇ ਹੁਕਮ ਦਿੱਤੇ ਹਨ। ਸੜਕ ਹਾਦਸੇ ਵਿਚ ਮਰਨ ਵਾਲੇ ਮੂਲ ਰੂਪ 'ਚ ਯੂ. ਪੀ. ਨਿਵਾਸੀ ਰਾਜ ਕੁਮਾਰ ਦੇ 2 ਰਿਸ਼ਤੇਦਾਰ ਰਾਮ ਨਿਰੇਸ਼ ਅਤੇ ਸ਼ੀਲਾ ਦੇਵੀ ਨੇ ਖੁਦ ਨੂੰ ਉਸਦਾ ਵਾਰਸ ਦੱਸਦੇ ਹੋਏ ਮੋਟਰ ਵਾਹਨ ਐਕਟ 1988 ਦੀ ਧਾਰਾ 166 ਤਹਿਤ ਟ੍ਰਿਬਿਊਨਲ 'ਚ 50 ਲੱਖ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਸੀ। ਦਰਜ ਕੀਤੀ ਗਈ ਮੁਆਵਜ਼ਾ ਕਲੇਮ ਮੰਗ ਤਹਿਤ 30 ਅਪ੍ਰੈਲ 2017 ਨੂੰ ਰਾਜ ਕੁਮਾਰ ਅਤੇ ਉਸਦੇ ਪਿੱਛੇ ਮੋਟਰਸਾਈਕਲ 'ਤੇ ਬੈਠ ਕੇ ਪੂਜਾ ਕਾਲੋਨੀ ਨੰਬਰ-4 ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਹ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਇਕ ਪਲਾਟ ਨੇੜੇ ਪਹੁੰਚੇ ਤਾਂ ਉਥੇ ਉਨ੍ਹਾਂ ਦਾ ਮੋਟਰਸਾਈਕਲ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਅ ਗਿਆ।
ਟਰੱਕ ਚਾਲਕ ਨੇ ਟਰੱਕ ਨੂੰ ਸੜਕ ਵਿਚ ਗਲਤ ਥਾਂ 'ਤੇ ਪਾਰਕ ਕੀਤਾ ਹੋਇਆ ਸੀ। ਇਸ ਦੌਰਾਨ ਟਰੱਕ ਦੀਆਂ ਪਾਰਕਿੰਗ ਲਾਈਟਾਂ ਵੀ ਬੰਦ ਸਨ। ਹਾਦਸੇ ਦੌਰਾਨ ਪੂਜਾ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ, ਜਦਕਿ ਰਾਜ ਕੁਮਾਰ ਨੂੰ ਸੈਕਟਰ-32 ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ 1 ਮਈ 2017 ਨੂੰ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਗਈ ਸੀ। ਮੰਗ 'ਚ ਕਿਹਾ ਗਿਆ ਸੀ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਰਾਜ ਕੁਮਾਰ 21 ਸਾਲਾਂ ਦਾ ਸੀ ਅਤੇ ਉਹ ਸਬਜ਼ੀ ਵੇਚ ਕੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਉਸਦੇ ਮਾਤਾ-ਪਿਤਾ ਉਸ 'ਤੇ ਹੀ ਨਿਰਭਰ ਸਨ, ਜਿਸ ਤੋਂ ਬਾਅਦ ਟ੍ਰਿਬਿਊਨਲ ਕੋਰਟ ਨੇ 24,49,200 ਰੁਪਏ ਰਾਸ਼ੀ ਦੀ ਪਟੀਸ਼ਨ ਦਰਜ ਕਰਨ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ ਦੇਣ ਲਈ ਕਿਹਾ ਹੈ। ਇਹ ਰਾਸ਼ੀ ਪਟੀਸ਼ਨ ਦਰਜ ਕਰਨ ਵਾਲੇ ਦੋਵਾਂ ਰਿਸ਼ਤੇਦਾਰਾਂ 'ਚ ਅੱਧੀ-ਅੱਧੀ ਵੰਡੀ ਜਾਵੇਗੀ। ਹਾਲਾਂਕਿ ਦੂਜੇ ਧਿਰ ਨੇ ਇਸਦੇ ਵਿਰੋਧ 'ਚ ਕਿਹਾ ਸੀ ਕਿ ਜਿਸ ਸਮੇਂ ਇਹ ਹਾਦਸਿਆ ਹੋਇਆ ਉਸ ਸਮੇਂ ਮ੍ਰਿਤਕ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ। ਬਾਅਦ 'ਚ ਪੀੜਤ ਦੇ ਪਰਿਵਾਰ ਵਲੋਂ ਜੋ ਲਾਇਸੈਂਸ ਵਿਖਾਇਆ ਗਿਆ ਸੀ ਉਹ ਪ੍ਰਮਾਣਿਤ ਨਹੀਂ ਸੀ ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ 24,49,200 ਰੁਪਏ ਦੀ ਰਾਸ਼ੀ ਦੇਣ ਦੇ ਆਦੇਸ਼ ਜਾਰੀ ਕੀਤੇ ਹਨ।