ਫਿਰਕਾਪ੍ਰਸਤੀ ਖਿਲਾਫ ਕਮਿਊਨਿਸਟਾਂ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ

Tuesday, Mar 13, 2018 - 04:27 AM (IST)

ਫਿਰਕਾਪ੍ਰਸਤੀ ਖਿਲਾਫ ਕਮਿਊਨਿਸਟਾਂ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ

ਧਨੌਲਾ,   (ਰਵਿੰਦਰ)—  ਸੀ. ਪੀ. ਆਈ. (ਐੱਮ) ਯੂਨਿਟ ਪਿੰਡ ਹਰੀਗੜ੍ਹ ਨੇ ਛੱਤਾ ਖੂਹ ਚੌਕ 'ਚ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਕੀਤਾ ਅਤੇ ਛੱਤਾ ਖੂਹ ਤੋਂ ਲੈ ਕੇ ਬਰੋਟਾ ਚੌਕ ਤੱਕ ਮਾਰਚ ਕੀਤਾ। ਉਪਰੰਤ ਚੌਕ 'ਚ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਲਿਬਰੇਸ਼ਨ ਦੇ ਸਾਥੀ ਵੀ ਹਾਜ਼ਰ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਮਜ਼ਦੂਰ ਆਗੂ ਕਾ. ਲਾਲ ਸਿੰਘ ਧਨੌਲਾ ਨੇ ਦੱਸਿਆ ਕਿ ਤ੍ਰਿਪੁਰਾ 'ਚ ਬੀ. ਜੇ. ਪੀ. ਚੋਣਾਂ ਜਿੱਤਣ ਉਪਰੰਤ ਸੂਬੇ ਵਿਚ ਦਹਿਸ਼ਤ ਫੈਲਾਅ ਰਹੀ ਹੈ। ਮਹਾਨ ਕਾ. ਲੈਨਿਨ ਦੇ ਬੁੱਤ ਨੂੰ ਤੋੜ ਦਿੱਤਾ ਗਿਆ, 1500 ਤੋਂ ਵੱਧ ਦਫਤਰਾਂ 'ਤੇ ਕਬਜ਼ਾ ਕੀਤਾ ਗਿਆ, ਪਾਰਟੀ ਦੇ ਝੰਡੇ ਸਾੜ ਦਿੱਤੇ ਗਏ। ਸੀ. ਪੀ. ਆਈ. (ਐੱਮ) ਦੇ ਕਾਰਕੁੰਨਾਂ 'ਤੇ ਹਮਲੇ ਕੀਤੇ ਗਏ। ਤਾਮਿਲਨਾਡੂ ਵਿਚ ਦਲਿਤ ਆਗੂ ਪੈਰੀਅਰ, ਯੂ. ਪੀ. ਵਿਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਦੇ ਬੁੱਤ ਵੀ ਤੋੜ ਦਿੱਤੇ। ਅਜਿਹਾ ਭਾਜਪਾ ਦਲਿਤਾਂ, ਘੱਟ ਗਿਣਤੀਆਂ, ਕਮਿਊਨਿਸਟਾਂ ਅਤੇ ਔਰਤਾਂ 'ਤੇ ਜਬਰ ਦੀ ਨੀਤੀ ਅਨੁਸਾਰ ਕਰ ਰਹੇ ਹਨ। 
ਇਸ ਰੈਲੀ ਨੂੰ ਕਾ. ਸ਼ੇਰ ਸਿੰਘ ਫਰਵਾਹੀ, ਸ਼ਿੰਦਰ ਕੌਰ, ਕਰਮਜੀਤ ਕੌਰ, ਦਰਸ਼ਨ ਸਿੰਘ, ਗੋਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।


Related News