‘ਅਧਿਆਪਕਾਂ ਦੇ ਮਸਲੇ ਹੱਲ ਨਾ ਹੋਏ ਤਾਂ ਕੀਤਾ ਜਾਵੇਗਾ ਸੰਘਰਸ਼’
Monday, Jul 09, 2018 - 07:12 AM (IST)

ਮੋਗਾ (ਗੋਪੀ ਰਾਊਕੇ) - ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ ’ਤੇ ਜ਼ਿਲੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਜ਼ਿਲਾ ਪੱਧਰੀ ਮੀਟਿੰਗ ਸਥਾਨਕ ਨੇਚਰ ਪਾਰਕ ਵਿਖੇ ਹੋਈ। ਜ਼ਿਲਾ ਕਨਵੀਨਰ ਦਿਗਵਿਜੇਪਾਲ ਸ਼ਰਮਾ, ਬੂਟਾ ਸਿੰਘ ਭੱਟੀ, ਕੇਵਲ ਸਿੰਘ, ਹਰਜੰਟ ਸਿੰਘ ਬੌਡੇ, ਕੋ-ਕਨਵੀਨਰ ਅਮਰਦੀਪ ਸਿੰਘ, ਸਰਬਣ ਸਿੰਘ ਮਾਣੂਕੇ, ਜੱਜਪਾਲ ਬਾਜੇਕੇ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ ਨੇ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਦਾ ਦੌਰ ਤੇਜ਼ ਕਰਨ ਦੀ ਨਿਖੇਧੀ ਕਰਦਿਆਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ, ਅਧਿਆਪਕਾਂ ਦੀਆਂ ਸੇਵਾਵਾਂ ਤੇ ਗੈਰ ਵਾਜਿਬ ਨੀਤੀਆਂ, ਰੈਸ਼ਨੇਲਾਈਜ਼ੇਸ਼ਨ ਅਤੇ ਤਬਾਦਲਾ ਨੀਤੀ ਲਿਆ ਕੇ ਉਜਾਡ਼ਾ ਕਰਨ, ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਰਗੇ ਫ਼ੈਸਲੇ ਅਮਲ ’ਚ ਲਿਆ ਕੇ ਸਿੱਖਿਆ ਨੂੰ ਤਹਿਸ-ਨਹਿਸ ਕਰਨ ਆਦਿ ਦਾ ਡਟਵਾਂ ਵਿਰੋਧ ਕੀਤਾ। ਮੋਰਚਾ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਮੁੱਖ ਮੰਤਰੀ ਨਾਲ ਜਲਦ ਮੀਟਿੰਗ ਕਰਵਾ ਕੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਸਬੰਧੀ ਭਰੋਸਾ ਦਿਵਾਇਆ ਗਿਆ ਸੀ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੋਰਚੇ ਦੇ ਸੰਘਰਸ਼ ਪ੍ਰੋਗਰਾਮ ਤਹਿਤ ਪਟਿਆਲਾ ਵਿਖੇ 14 ਜੁਲਾਈ ਨੁੰ ਵਿਸ਼ਾਲ ਝੰਡਾ ਮਾਰਚ ਅਤੇ 6 ਅਗਸਤ ਨੂੰ ਪੱਕਾ ਧਰਨਾ ਲਾਇਆ ਜਾਵੇਗਾ। ਪਟਿਆਲਾ ਝੰਡਾ ਮਾਰਚ ਵਿਚ ਹੋਣ ਵਾਲੇ ਭਰਵੇਂ ਇਕੱਠ ਦੇ ਮੱਦੇਨਜ਼ਰ ਜ਼ਿਲਾ ਪੱਧਰੀ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ’ਤੇ ਅਧਿਆਪਕਾਵਾਂ ਲਈ ਅਲੱਗ ਤੌਰ ’ਤੇ ਬੱਸਾਂ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਗਿਆ। ਲਾਮਬੰਦੀ ਤੇਜ਼ ਕਰਨ ਲਈ ਜ਼ਿਲੇ ਦੇ ਸਾਰੇ ਬਲਾਕਾਂ ’ਚ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਕੁਲਦੀਪ ਸਿੰਘ, ਸੁਖਮੰਦਰ ਸਿੰਘ, ਜਤਿੰਦਰਪਾਲ ਸਿੰਘ ਖੋਸਾ, ਚਰਨਜੀਤ ਸਿੰਘ ਡਾਲਾ, ਤਰਸੇਮ ਸਿੰਘ ਰੋਡੇ, ਸਰਬਜੀਤ ਸਿੰਘ ਦੌਧਰ, ਅਮਨਦੀਪ ਸਿੰਘ, ਸੁੱਖਪਾਲਜੀਤ ਸਿੰਘ, ਹਰਭਗਵਾਨ ਸਿੰਘ, ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ ਅੰਮੀਵਾਲਾ, ਨੈਬ ਸਿੰਘ, ਗੁਰਚਰਨ ਸਿੰਘ, ਦੀਪਕ ਮਿੱਤਲ, ਹਰਮਨਿੰਦਰ ਸਿੰਘ, ਗਗਨਦੀਪ ਸਿੰਘ, ਮੈਡਮ ਜਗਵੀਰਨ ਕੌਰ, ਮੈਡਮ ਮਧੂ, ਗੁਰਪ੍ਰੀਤ ਸਿੰਘ, ਸਿਮਰਨ ਸਿੰਘ, ਅਤੇ ਭਾਰੀ ਗਿਣਤੀ ਵਿਚ ਅਧਿਆਪਕ ਸਾਥੀ ਹਾਜ਼ਰ ਸਨ।