ਕੈਟ ''ਚ ਫਗਵਾੜਾ ਦੇ ਪ੍ਰਮੋਦ ਨੇ ਹਾਸਲ ਕੀਤੇ 100 ਫੀਸਦੀ, ਚਮਕਾਇਆ ਨਾਂ

01/09/2018 4:55:07 PM

ਫਗਵਾੜਾ— ਕਹਿਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਸ਼ਕਿਲ ਤੁਹਾਡਾ ਰਸਤਾ ਨਹੀਂ ਰੋਕ ਸਕਦੀ। ਇਸ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਪ੍ਰਮੋਦ ਬੇਰੀ ਨੇ, ਜਿਸ ਨੇ ਕੈਟ 'ਚ 100 ਫੀਸਦੀ ਹਾਸਲ ਕਰਕੇ ਫਗਵਾੜਾ ਸ਼ਹਿਰ ਦਾ ਨਾਂ ਰੌਸ਼ਨ ਕਰਨ ਦੇ ਨਾਲ-ਨਾਲ ਮਾਂ-ਬਾਪ ਦਾ ਵੀ ਮਾਣ ਵਧਾਇਆ ਹੈ। 
ਜਾਣਕਾਰੀ ਮੁਤਾਬਕ ਕੈਟ ਰਿਜ਼ਲਟ 'ਚ ਚੰਡੀਗੜ੍ਹ ਦੇ ਐੱਸ. ਡੀ. ਕਾਲਜ-32 ਦੇ ਹੋਣਹਾਰ ਵਿਦਿਆਰਥੀ ਪ੍ਰਮੋਦ ਬੇਰੀ ਨੇ ਆਪਣੀ ਸਕੂਲ ਦੀ ਪੜ੍ਹਾਈ ਫਗਵਾੜਾ ਦੇ ਸੈਂਟ ਜੋਸੇਫ ਸਕੂਲ ਦੀ ਪੜ੍ਹਾਈ ਫਗਵਾੜਾ ਦੇ ਸੈਂਟ ਜੋਸਫ ਸਕੂਲ ਅਤੇ ਜਲੰਧਰ ਦੇ ਏ. ਪੀ. ਜੇ. ਸਕੂਲ ਤੋਂ ਕੀਤੀ ਹੈ। ਪ੍ਰਮੋਦ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕ ਅਤੇ ਮਾਤਾ-ਪਿਤਾ ਨੂੰ ਦਿੰਦਾ ਹੈ। ਕੈਟ (ਕਾਮਨ ਐਡਮੀਸ਼ਨ ਟੈਸਟ) 'ਚ ਇੰਜੀਨੀਅਰਿੰਗ ਵਿਦਿਆਰਥੀਆਂ ਦੇ ਦਬਦਬੇ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਹਿੰਮਤ ਅਤੇ ਤਿਆਰੀ ਨਾਲ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਇਹ ਸਫਲਤਾ ਪ੍ਰਮੋਦ ਨੇ ਚੰਡੀਗੜ੍ਹ ਦੇ ਸੈਕਟਰ-33 ਪੇਇੰਗ ਗੈਸਟ 'ਚ ਰਹਿ ਕੇ ਹਾਸਲ ਕੀਤੀ ਹੈ। 
ਜ਼ਿਕਰਯੋਗ ਹੈ ਕਿ ਪ੍ਰਮੋਦ ਨੇ ਦਿੱਲੀ ਯੂਨੀਵਰਸਿਟੀ ਅਤੇ ਬੈਂਗਲੁਰੂ ਦਾ ਦਾਖਲਾ ਛੱਡ ਕੇ ਚੰਡੀਗੜ੍ਹ ਨੂੰ ਚੁਣਿਆ ਹੈ। ਇਸ ਦੀਆਂ ਦੋ ਵੱਡੀਆਂ ਭੈਣਾਂ ਪ੍ਰੇਰਣਾ ਐੱਲ. ਪੀ. ਯੂ. 'ਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਵਨਾ ਬੇਰੀ ਬੈਗਲੁਰੂ 'ਚ ਸੀਨੀਅਰ ਸਾਫਟਵੇਅਰ ਇੰਜੀਨੀਅਰ ਹਨ। ਸਕੂਲ ਪੱਧਰ ਤੋਂ ਹੀ ਪ੍ਰਮੋਦ ਟਾਪਰ ਰਿਹਾ ਹੈ। ਸਕੂਲ 'ਚ ਹੈੱਡ ਬੁਆਏ ਤੋਂ ਇਲਾਵਾ ਵੀ ਹੋਰ ਗਤੀਵਿਧੀਆਂ 'ਚ ਹਿਸਾ ਲੈਂਦਾ ਰਿਹਾ ਹੈ। ਵਧੀਆ ਫਿਲਮਾਂ ਤੋਂ ਇਲਾਵਾ ਇਸ ਨੂੰ ਮੋਟੀਵੇਸ਼ਨ ਕਿਤਾਬਾਂ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ।


Related News