ਰੇਲਵੇ ਸਟੇਸ਼ਨ ਤੋਂ ਕਮਾਣੀਦਾਰ ਚਾਕੂ ਸਣੇ ਇਕ ਕਾਬੂ

Tuesday, Jan 30, 2018 - 06:05 AM (IST)

ਰੇਲਵੇ ਸਟੇਸ਼ਨ ਤੋਂ ਕਮਾਣੀਦਾਰ ਚਾਕੂ ਸਣੇ ਇਕ ਕਾਬੂ

ਜਲੰਧਰ, (ਗੁਲਸ਼ਨ)— ਜੀ. ਆਰ. ਪੀ. ਨੇ ਸਿਟੀ ਰੇਲਵੇ ਸਟੇਸ਼ਨ ਤੋਂ ਕਮਾਣੀਦਾਰ ਚਾਕੂ ਨਾਲ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ (25) ਪੁੱਤਰ ਗੁਰਬਚਨ ਸਿੰਘ ਵਾਸੀ ਗੁਰਨਾਮ ਨਗਰ ਪੁਲਸ ਸਟੇਸ਼ਨ ਸਲੇਮ ਟਾਬਰੀ ਲੁਧਿਆਣਾ ਦੇ ਤੌਰ 'ਤੇ ਹੋਈ ਹੈ।  ਏ. ਐੱਸ. ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਫਗਵਾੜਾ ਤੋਂ ਜਲੰਧਰ ਤੱਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਘੁੰਮ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਕਮਾਣੀਦਾਰ ਚਾਕੂ ਬਰਾਮਦ ਹੋਇਆ। ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਅਦਾਲਤ ਨੇ ਉਸ ਨੂੰ 14 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।


Related News