ਬਸ ਨਾਲ ਟੱਕਰ ਕਾਰਣ 21 ਸਾਲਾ ਨੌਜਵਾਨ ਸਣੇ ਦੋ ਦੀ ਮੌਤ

Saturday, Oct 03, 2020 - 05:42 PM (IST)

ਬਸ ਨਾਲ ਟੱਕਰ ਕਾਰਣ 21 ਸਾਲਾ ਨੌਜਵਾਨ ਸਣੇ ਦੋ ਦੀ ਮੌਤ

ਬੁੱਲੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ) : ਸ਼ਨੀਵਾਰ ਸਵੇਰੇ ਬੁੱਲੋਵਾਲ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕ 'ਤੇ ਪੈਂਦੇ ਪਿੰਡ ਨੰਦਾ ਚੌਰ ਅਤੇ ਅੱਡਾ ਤਾਜੋਵਾਲ ਦੇ ਵਿਚਕਾਰ ਪੰਜਾਬ ਰੋਡਵੇਜ਼ ਦੀ ਬਸ ਤੇ ਮੋਟਰ ਸਾਇਕਲ ਦੀ ਟੱਕਰ ਹੋ ਗਈ। ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਸਾਢੇ 7 ਤੋਂ 8 ਵਜੇ ਦੇ ਵਿਚਕਾਰ ਸੰਤੋਸ਼ ਕੁਮਾਰ (65 ਸਾਲ) ਪੁੱਤਰ ਸੇਵਾ ਰਾਮ ਅਤੇ ਅਨਿਲ ਕੁਮਾਰ (21 ਸਾਲ) ਪੁੱਤਰ ਅੰਜਨੀ ਕੁਮਾਰ ਦੋਵੇਂ ਵਾਸੀ ਪਿੰਡ ਨੰਦਾਚੌਰ ਮੋਟਰ ਸਾਇਕਲ ਨੰਬਰ—ਪੀ ਬੀ 07 ਬੀ. ਵੀ. 7286 'ਤੇ ਸਵਾਰ ਹੋ ਕੇ ਪਿੰਡ ਨੰਦਾਚੌਰ ਤੋਂ ਬੁੱਲ੍ਹੋਵਾਲ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਸਾਹਮਣੇ ਆ ਰਹੀ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੀ ਬੱਸ ਜੋ ਬੁੱਲ੍ਹੋਵਾਲ ਤੋਂ ਜਲੰਧਰ ਨੂੰ ਜਾ ਰਹੀ ਸੀ ਨਾਲ ਟਕਰਾਉਣ ਕਾਰਨ ਇਹ ਘਟਨਾ ਵਾਪਰ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੁੱਲ੍ਹੋਵਾਲ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਸੰਤੋਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਸਰੇ ਵਿਅਕਤੀ ਅਨਿਲ ਕੁਮਾਰ ਦੀ ਜ਼ਿਆਦਾ ਹਾਲਤ ਗੰਭੀਰ ਹੋਣ ਕਾਰਨ ਹੁਸ਼ਿਆਰਪੁਰ ਵਿਖੇ ਐਬਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਪਰ ਬਾਅਦ 'ਚ ਉਸ ਦੀ ਵੀ ਮੌਤ ਹੋ ਗਈ। ਇਸ ਸਬੰਧੀ ਬੁੱਲ੍ਹੋਵਾਲ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News