ਗੱਡੀ ਵਿਚ ਸਿੱਧੀ ਟੱਕਰ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼, 10 ਲੱਖ ਰੁਪਏ ਲੈ ਕੇ ਹੋਏ ਫਰਾਰ
Wednesday, Feb 26, 2025 - 06:20 PM (IST)

ਬੁਢਲਾਡਾ (ਬਾਂਸਲ) : ਇੱਥੋਂ ਥੋੜੀ ਦੂਰ ਪਿੰਡ ਲੱਖੀਵਾਲ ਦੇ ਬੱਸ ਸਟੈਂਡ ਨਜ਼ਦੀਕ ਆਪਣੇ ਘਰ ਰਤੀਆ ਤੋਂ ਬੁਢਲਾਡਾ ਨੂੰ ਆ ਰਹੇ ਬਾਲਾ ਸਿੰਘ ਨਾਂ ਦੇ ਵਿਅਕਤੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੁਝ ਵਿਅਕਤੀਆਂ ਵੱਲੋਂ ਗਲਤ ਸਾਈਡ ਤੋਂ ਇਨੋਵਾ ਗੱਡੀ ਨਾਲ ਸਿੱਧੀ ਟੱਕਰ ਮਾਰ ਦਿੱਤੀ ਅਤੇ 10 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਜਿੱਥੇ ਪੁਲਸ ਨੇ ਜੇਰੇ ਇਲਾਜ ਸਿਵਲ ਹਸਪਤਾਲ ਬੁਢਲਾਡਾ ਬਾਲਾ ਸਿੰਘ ਦੇ ਬਿਆਨ 'ਤੇ ਰਤੀਆ ਦੇ ਚਾਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੇਰੇ ਇਲਾਜ ਬਾਲਾ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨਾਲ ਉਨ੍ਹਾਂ ਦਾ ਪੁਰਾਣਾ ਪੈਸਿਆਂ ਦਾ ਲੈਣ ਦੇਣ ਸੀ। ਉਹ ਆਪਣੇ ਘਰ ਰਤੀਆ ਤੋਂ ਬੁਢਲਾਡਾ ਵੱਲ ਆ ਰਹੇ ਸੀ ਕਿ ਪਿੰਡ ਲੱਖੀਵਾਲ ਦੇ ਨਜ਼ਦੀਕ ਉਨ੍ਹਾਂ ਨੇ ਗਲਤ ਸਾਈਡ ਤੋਂ ਆਪਣੀ ਇਨੋਵਾ ਗੱਡੀ ਨਾਲ ਟੱਕਰ ਮਾਰ ਦਿੱਤੀ। ਇਸ ਵਿਚ ਮੈਂ ਜ਼ਖਮੀ ਹੋ ਗਿਆ ਅਤੇ ਮੇਰੀ ਕੈਡੰਕਟਰ ਸਾਈਡ 'ਤੇ 10 ਲੱਖ ਰੁਪਏ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਕੋਲ ਅਸਲਾ ਸੀ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਸੰਦੀਪ ਸਿੰਘ ਸੋਨੂੰ, ਗੋਰੀ ਸਿੰਘ, ਸੁਖਪਾਲ ਸਿੰਘ, ਮਨਦੀਪ ਸਿੰਘ ਜੋ ਰਤੀਆ ਹਲਕੇ ਦੇ ਰਹਿਣ ਵਾਲੇ ਹਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।