ਸੰਗਤ ਦਰਸ਼ਨ ਕਰਨ ਪੁੱਜੇ ਬਾਦਲ ਪ੍ਰਤੀ ਫੁੱਟਿਆ ਕਿਸਾਨਾਂ ਦਾ ਗੁੱਸਾ, ਖੋਲ੍ਹ ਦਿੱਤਾ ਮੋਰਚਾ

11/27/2015 10:16:36 AM

ਖਡੂਰ ਸਾਹਿਬ : ਇੱਥੋਂ ਦੇ ਪਿੰਡ ਭਰੋਵਾਲ ''ਚ ਵੀਰਵਾਰ ਨੂੰ ਸੰਗਤ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਬਾਦਲ ਪ੍ਰਤੀ ਕਿਸਾਨਾਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਸਲ ''ਚ ਕਿਸਾਨ ਸੰਘਰਸ਼ ਕਮੇਟੀ ਵਲੋਂ ਐਲਾਨ ਕੀਤਾ ਹੋਇਆ ਹੈ ਕਿ ਉਹ ਪਿੰਡਾਂ ''ਚ ਅਕਾਲੀ ਦਲ ਦੇ ਮੰਤਰੀਆਂ ਅਤੇ ਲੀਡਰਾਂ ਦਾ ਘਿਰਾਓ ਕਰੇਗੀ।
ਇਸੇ ਅਧੀਨ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਨਰਮੇ ਤੋਂ ਲੈ ਕੇ ਬਾਸਮਤੀ ਤੱਕ ਦੇ ਮਸਲੇ ਹੱਲ ਨਹੀਂ ਕੀਤੇ ਹਨ ਅਤੇ ਸਿਰਫ ਲਾਰੇ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮਾ ਕਿਸਾਨਾਂ ਨੂੰ ਐਲਾਨਿਆ ਗਿਆ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਹ ਮੁੱਖ ਮੰਤਰੀ ਖਿਲਾਫ ਸੜਕਾਂ ''ਤੇ ਉਤਰੇ ਹਨ। 


Babita Marhas

News Editor

Related News