ਜਦੋਂ ਬਿਕਰਮ ਮਜੀਠੀਆ ਦਾ ਨਾਂ ਸੁਣਦੇ ਹੀ ਭੜਕੇ CM ਮਾਨ, ਕਹਿ ਦਿੱਤੀ ਵੱਡੀ ਗੱਲ

Thursday, Nov 17, 2022 - 12:16 PM (IST)

ਜਦੋਂ ਬਿਕਰਮ ਮਜੀਠੀਆ ਦਾ ਨਾਂ ਸੁਣਦੇ ਹੀ ਭੜਕੇ CM ਮਾਨ, ਕਹਿ ਦਿੱਤੀ ਵੱਡੀ ਗੱਲ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਪਿੰਡ ਸਰਾਭਾ, ਲੁਧਿਆਣਾ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਨ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਬਿਕਰਮ ਮਜੀਠੀਆ ਦਾ ਹਵਾਲਾ ਦਿੰਦਿਆਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਮਾਨ ਭੜਕ ਗਏ ਅਤੇ ਬੋਲੇ ਕਿ ਇਸ ਸ਼ਹੀਦਾਂ ਦੀ ਧਰਤੀ 'ਤੇ ਬਿਕਰਮ ਮਜੀਠੀਆ ਵਰਗੇ ਦਾ ਨਾਮ ਨਾ ਲਓ। ਮਾਨ ਨੇ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਚਿੱਟੇ 'ਚ ਰੋਲ ਦਿੱਤੀ ਹੈ , ਇਸ ਕਾਰਨ ਉਸ ਦਾ ਨਾਂ ਇੱਥੇ ਨਾ ਲਿਆ ਜਾਵੇ। ਮਾਨ ਨੇ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਚਿੱਟੇ 'ਚ ਰੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ 19 ਸਾਲ ਦਾ ਸ਼ਹੀਦ ਸੀ , ਇਸ ਲਈ ਮਜੀਠੀਆ ਵਰਗੇ ਦਾ ਨਾਮ ਲੈਣ 'ਤੇ ਲੋਕ ਵੀ ਗੁੱਸਾ ਕਰਨਗੇ। ਮਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਕੋਲੋਂ ਲੋਕਾਂ ਨਾਲ ਸਬੰਧਿਤ ਸਵਾਲ ਪੁੱਛਿਆ ਕਰੋ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਡਰੱਗ ਮਾਮਲੇ 'ਚ ਕੁਝ ਸਮਾਂ ਜੇਲ੍ਹ 'ਚ ਵੀ ਬਿਤਾ ਕੇ ਆਏ ਹਨ ਅਤੇ ਇਨ੍ਹੀ ਦਿਨੀਂ ਉਹ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ। 

ਇਹ ਵੀ ਪੜ੍ਹੋ- ਬਠਿੰਡਾ 'ਚ ਨਸ਼ੇੜੀ ਪੁੱਤਾਂ ਤੋਂ ਦੁਖੀ ਹੋ ਮਾਂ ਨੇ ਅਪਣਾਇਆ ਅਜਿਹਾ ਰਾਹ, ਪੁਲਸ ਨੂੰ ਪੈ ਗਈਆਂ ਭਾਜੜਾਂ

ਭਾਈ ਅੰਮ੍ਰਿਤਪਾਲ ਬਾਰੇ ਕੀ ਕਿਹਾ ਸੀ ਬਿਕਰਮ ਮਜੀਠੀਆ ਨੇ ?

ਦੱਸ ਦੇਈਏ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਇਕ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਦਿਆਂ ਭਾਈ ਅੰਮ੍ਰਿਤਪਾਲ ਬਾਰੇ ਕਿਹਾ ਕਿ ਉਹ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਹੈ ਕਦੀ ਕਿਸੇ ਨੂੰ, ਇਸ ਨੂੰ ਏਜੰਸੀਆਂ ਵੀ ਨਹੀਂ ਰੋਕ ਰਹੀਆਂ ਤੇ ਸਰਕਾਰ ਵੀ ਇਸ ਮਾਮਲੇ 'ਤੇ ਚੁੱਪ ਧਾਰੀ ਬੈਠੀ ਹੈ। ਮਜੀਠੀਆ ਨੇ ਕਿਹਾ ਸੀ ਕਿ ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਫ਼ੋਨ ਕਰ ਕੇ ਕਹਿ ਰਹੇ ਹਨ ਕਿ ਉਹ ਖੁਦ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰ ਰਹੇ। ਇਸ ਲਈ ਉਨ੍ਹਾਂ ਨੇ ਸਰਕਾਰ ਕੋਲੋਂ ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News