CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ ''ਤੇ ਨਿਸ਼ਾਨਾ! ਕਿਹਾ, ਜਲੰਧਰ ਸੀਟ ਜਿੱਤਣਾ ਸਾਡੀ ਪਹਿਲੀ ਤਰਜੀਹ
Monday, Apr 08, 2024 - 06:32 PM (IST)
ਜਲੰਧਰ/ਚੰਡੀਗੜ੍ਹ (ਧਵਨ, ਮਨਜੋਤ)- ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਗੰਭੀਰ ਹਨ। ਪਾਰਟੀ ਆਪਣੀ ਜਿੱਤੀ ਹੋਈ ਸੀਟ ਨੂੰ ਹਰ ਹਾਲ ’ਚ ਦੁਬਾਰਾ ਜਿੱਤਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ’ਚ ਪਾਰਟੀ ਵਿਧਾਇਕਾਂ, ਚੇਅਰਮੈਨਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਚੋਣ ਰਣਨੀਤੀ ਬਾਰੇ ਚਰਚਾ ਕੀਤੀ।
ਇਹ ਖ਼ਬਰ ਵੀ ਪੜ੍ਹੋ - ਬਲਕਾਰ ਸਿੰਘ ਨੇ ਦੱਸੀਆਂ CM ਮਾਨ ਨਾਲ ਹੋਈ ਮੀਟਿੰਗ ਵਿਚਲੀਆਂ ਗੱਲਾਂ, ਜਲੰਧਰ ਤੋਂ ਉਮੀਦਵਾਰ ਬਾਰੇ ਕਹੀ ਇਹ ਗੱਲ
ਇਸ ਦੌਰਾਨ ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਹੋਇਆ ਕਰਦਾ ਸੀ। ਹੁਣ ਸੰਗਰੂਰ ਦੇ ਨਾਲ ਜਲੰਧਰ ਵੀ ਜੁੜ ਗਿਆ ਹੈ। ਹੁਣ ਦੋਵੇਂ ਸੀਟਾਂ ਸਾਡੇ ਲਈ ਬੇਹੱਦ ਅਹਿਮ ਹਨ। ਦੋਵਾਂ ’ਤੇ ਸਾਡਾ ਵਿਸ਼ੇਸ਼ ਧਿਆਨ ਹੈ ਅਤੇ ਅਸੀਂ ਜਲੰਧਰ ਨੂੰ ਹਰ ਹਾਲ ’ਚ ਜਿੱਤਣਾ ਹੈ। ਸਾਡੀ ਪਹਿਲੀ ਤਰਜੀਹ ਜਲੰਧਰ ਸੀਟ ਨੂੰ ਹਰ ਹਾਲ ’ਚ ਜਿੱਤਣ ਦੀ ਹੋਣੀ ਚਾਹੀਦੀ ਹੈ। ਇਸ ਲਈ ਸਮੂਹਿਕ ਯਤਨ ਬਹੁਤ ਜ਼ਰੂਰੀ ਹਨ।
ਸੁਸ਼ੀਲ ਰਿੰਕੂ 'ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ
‘ਆਪ’ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ’ਤੇ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ’ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ ਅਤੇ ਗੱਦਾਰੀ ਕਰਨ ਵਾਲਿਆਂ ਨੂੰ ਜਨਤਾ ਚੋਣਾਂ ’ਚ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਸੰਸਦ ਬਣਾਇਆ ਅਤੇ ਪਛਾਣ ਦਿਵਾਈ ਪਰ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ, ਜਿਸ ਦਾ ਜਵਾਬ ਜਨਤਾ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਨੂੰ ਸਟੇਜ ਤੋਂ ਕਰ ਦਿੱਤਾ ਚੈਲੰਜ
ਇਸ ਮੌਕੇ ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ, ਸਾਬਕਾ ਵਿਧਾਇਕ ਜਗਬੀਰ ਬਰਾੜ, ਵਿਧਾਇਕ ਰਮਨ ਅਰੋੜਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਚੰਦਨ ਗਰੇਵਾਲ, ਸੀਨੀਅਰ ‘ਆਪ’ ਆਗੂ ਦਿਨੇਸ਼ ਢੱਲ, ਵਰਿੰਦਰ ਸਿੰਘ ਸੋਡੀ, ਮੰਗਲ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਿੰਦਰ ਭਗਤ ਤੇ ਹੋਰ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8